ਜਲੰਧਰ (ਪੁਨੀਤ)– ਬਰਲਟਨ ਪਾਰਕ ਵਿਚ ਲੱਗਣ ਵਾਲੀ ਅਸਥਾਈ ਪਟਾਕਾ ਮਾਰਕੀਟ ਦਾ ਮਸਲਾ ਆਖਿਰ ਹੱਲ ਹੋ ਗਿਆ ਹੈ, ਇਸ ਦੇ ਲਈ 20 ਦੇ ਲਗਭਗ ਦੁਕਾਨਾਂ ’ਤੇ ਪਟਾਕੇ ਵਿਕ ਸਕਣਗੇ। ਮਾਰਕੀਟ ਦੀ ਇਜਾਜ਼ਤ ਸਬੰਧੀ ਫਾਇਰ ਵਰਕਸ ਐਸੋਸੀਏਸ਼ਨ ਵੱਲੋਂ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ, ਜਿਸ ’ਤੇ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਵੱਲੋਂ ਅਸਿਸਟੈਂਟ ਕਮਿਸ਼ਨਰ ਨੂੰ ਇਸ ਸਬੰਧੀ ਹਦਾਇਤਾਂ ਦਿੰਦੇ ਹੋਏ ਦੁਕਾਨਾਂ ਦਾ ਨਿਰਮਾਣ ਕਰਵਾਉਣ ਨੂੰ ਕਿਹਾ ਗਿਆ।
ਜਲੰਧਰ ਫਾਇਰ ਵਰਕਸ ਐਸੋਸੀਏਸ਼ਨ ਦੇ ਵਿਕਾਸ ਭੰਡਾਰੀ, ਰਾਕੇਸ਼ ਗੁਪਤਾ, ਮਨੂ ਭੰਡਾਰੀ, ਪੁਨੀਤ ਨਾਰੰਗ, ਮਹਾਵੀਰ, ਬਜਰੰਗ ਬਲੀ ਫਾਇਰ ਵਰਕਸ ਐਸੋਸੀਏਸ਼ਨ ਦੇ ਰਵੀ ਮਹਾਜਨ, ਅਮਿਤ ਭਾਟੀਆ ਸਮੇਤ ਹੋਰਨਾਂ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਕਿ 24 ਅਕਤੂਬਰ ਨੂੰ ਦੁਸਹਿਰਾ ਆਉਣ ਵਾਲਾ ਹੈ ਅਤੇ ਦੀਵਾਲੀ ਨੂੰ 25 ਦਿਨਾਂ ਤੋਂ ਘੱਟ ਸਮਾਂ ਬਾਕੀ ਬਚਿਆ ਪਰ ਪਟਾਕਾ ਮਾਰਕੀਟ ਦੀ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਦਾ ਵਪਾਰ ਠੱਪ ਹੋਣ ਦੇ ਕੰਢੇ ’ਤੇ ਹੈ।
ਇਸ ਕਾਰਨ ਨਿਗਮ ਕਮਿਸ਼ਨਰ ਵੱਲੋਂ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਦੀ ਦੇਖ-ਰੇਖ ਵਿਚ ਮਾਰਕੀਟ ਦਾ ਕੰਮ ਕਰਨ ਸਬੰਧੀ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਅਧਿਕਾਰੀਆਂ ਨੇ ਕਿਹਾ ਕਿ ਅਸਥਾਈ ਤੌਰ ’ਤੇ ਬਣਨ ਵਾਲੀ ਮਾਰਕੀਟ ਨੂੰ ਨਿਯਮਾਂ ਦੇ ਮੁਤਾਬਕ ਬਣਾਉਣਾ ਯਕੀਨੀ ਬਣਾਇਆ ਜਾਵੇ। ਇਸ ਵਿਚ ਕਿਸੇ ਤਰ੍ਹਾਂ ਦੇ ਨਿਯਮ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਟਾਕਾ ਮਾਰਕੀਟ ਲਈ ਬਿਨੈ ਦੇਣ ਵਾਲੇ ਵਾਸਤੇ ਜੀ. ਐੱਸ. ਟੀ. ਨੰਬਰ ਲੈਣਾ ਲਾਜ਼ਮੀ ਹੋਵੇਗਾ, ਜਿਸ ਕੋਲ ਇਹ ਨੰਬਰ ਨਹੀਂ ਹੈ, ਉਹ ਬਿਨੈ ਨਹੀਂ ਕਰ ਸਕੇਗਾ। ਇਥੇ ਵਰਣਨਯੋਗ ਹੈ ਕਿ ਪਟਾਕਾ ਵਪਾਰੀ ਕਈ ਦਿਨਾਂ ਤੋਂ ਨਿਗਮ ਦਫ਼ਤਰ ਦੇ ਚੱਕਰ ਲਾ ਰਹੇ ਹਨ, ਜਿਸ ਕਾਰਨ ਨਿਗਮ ਵੱਲੋਂ ਪੁਲਸ ਵਿਭਾਗ ਨੂੰ ਇਸ ਸਬੰਧੀ ਲਿਖ਼ਤੀ ਜਵਾਬ ਭੇਜਿਆ ਗਿਆ ਹੈ।
30 ਨੂੰ ਰੈੱਡ ਕਰਾਸ ’ਚ ਕੱਢਿਆ ਜਾਵੇਗਾ ਡਰਾਅ
ਡਿਪਟੀ ਕਮਿਸ਼ਨਰ ਪੁਲਸ ਅੰਕੁਰ ਗੁਪਤਾ ਨੇ ਦੱਸਿਆ ਕਿ 18 ਸਾਲ ਤੋਂ ਵੱਧ ਦੇ ਵਿਅਕਤੀ ਮਾਰਕੀਟ ਵਿਚ ਦੁਕਾਨ ਲੈਣ ਵਾਸਤੇ ਬਿਨੈ ਕਰ ਸਕਦੇ ਹਨ। ਇੱਛੁਕ ਵਿਅਕਤੀ ਪੁਲਸ ਕਮਿਸਨਰ ਦਫਤਰ ਦੀ ਅਸਲਾ ਲਾਇਸੈਂਸ ਬ੍ਰਾਂਚ ਤੋਂ ਬਿਨੈ-ਪੱਤਰ ਪ੍ਰਾਪਤ ਕਰ ਸਕਦੇ ਹਨ। ਇਸ ਲਈ 21 ਤੋਂ 25 ਅਕਤੂਬਰ ਤਕ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬਿਨੈ-ਪੱਤਰ ਜਮ੍ਹਾ ਕਰਵਾਏ ਜਾ ਸਕਦੇ ਹਨ। 25 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਆਉਣ ਵਾਲੇ ਬਿਨੈ-ਪੱਤਰ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਡਰਾਅ 30 ਅਕਤੂਬਰ ਨੂੰ ਦੁਪਹਿਰ 3 ਵਜੇ ਰੈੱਡ ਕਰਾਸ ਭਵਨ ਵਿਚ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: ਅਸਲਾ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਸੌਖਾ ਨਹੀਂ ਬਣੇਗਾ ਨਵਾਂ ਆਰਮਜ਼ ਲਾਇਸੈਂਸ, ਨਵੇਂ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ 'ਚ ਇਸ ਜ਼ਿਲ੍ਹੇ ਦੇ ਸਕੂਲਾਂ-ਕਾਲਜਾਂ 'ਚ ਦੁਪਹਿਰ ਬਾਅਦ ਛੁੱਟੀ ਦਾ ਐਲਾਨ, ਜਾਣੋ ਕਾਰਨ
NEXT STORY