ਜਲੰਧਰ (ਜਸਪ੍ਰੀਤ, ਸੁਨੀਲ)- ਜਲੰਧਰ ਵਿਖੇ ਲਾਂਬੜਾ ਨੇੜੇ ਟਾਵਰ ਇਨਕਲੇਵ 'ਚ ਬੀਤੀ ਰਾਤ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਹਰਪ੍ਰੀਤ ਦੇ ਕੋਲੋਂ ਇਕ ਦੁਨਾਲੀ ਗੰਨ, ਇਕ ਰਾਈਫਲ .22 ਬੋਰ, ਤਿੰਨ ਚੱਲੇ ਹੋਏ ਰੌਂਦ.22 ਬੋਰ ਬਰਾਮਦ ਕੀਤੀ ਗਈ ਹੈ।
ਪ੍ਰੈੱਸ ਕਾਨਫ਼ੰਰਸ ਕਰਦੇ ਹੋਏ ਪੀ.ਪੀ.ਐੱਸ. ਸੀਨੀਅਰ ਪੁਲਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਵਿਚ ਹਰਪ੍ਰੀਤ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਪੁੱਛਗਿੱਛ ਵਿਚ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਕਾਰਨ ਉਸ ਨੇ ਤੈਸ਼ ਵਿਚ ਆ ਕੇ ਕਤਲ ਦੀ ਵਾਰਦਾਤ ਨਬੰ ਅੰਜਾਮ ਦਿੱਤਾ ਹੈ। ਉਸ ਨੇ ਦੱਸਿਆ ਕਿ ਹਰਪ੍ਰੀਤ ਦੇ ਪਿਤਾ ਜਗਬੀਰ ਸਿੰਘ ਉਸ ਦੇ ਨਾਂ 'ਤੇ ਜਾਇਦਾਦ ਨਹੀਂ ਕਰ ਰਹੇ ਸਨ। ਇਸੇ ਗੁੱਸੇ ਕਰਕੇ ਹਰਪ੍ਰੀਤ ਨੇ ਆਪਣੇ ਪਿਤਾ ਜਗਬੀਰ ਸਿੰਘ, ਮਾਤਾ ਅੰਮ੍ਰਿਤਪਾਲ ਕੌਰ ਅਤੇ ਭਰਾ ਗਗਨਦੀਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਇਲਾਵਾ ਹਰਪ੍ਰੀਤ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਓ ਅਤੇ ਭਰਾ ਵੱਲੋਂ ਉਸ ਦੀ ਪਤਨੀ 'ਤੇ ਗਲਤ ਨਜ਼ਰ ਵੀ ਰੱਖੀ ਜਾ ਰਹੀ ਸੀ। ਹਰਪ੍ਰੀਤ ਨੇ ਵੱਡਾ ਖ਼ੁਲਾਸਾ ਕੀਤਾ ਕਿ ਜਗਬੀਰ ਸਿੰਘ ਉਸ ਦੀ ਪਤਨੀ ਨੂੰ ਸੈਕਸਸੁਅਲ ਰਿਲੇਸ਼ਨ ਬਣਾਉਣ ਲਈ ਵੀ ਕਹਿੰਦਾ ਸੀ।
ਇਹ ਵੀ ਪੜ੍ਹੋ:ਹਾਦਸੇ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਪਰਿਵਾਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ
ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੂਵੀ ਵੇਖਣ ਚਲਾ ਗਿਆ ਸੀ ਕਾਤਲ
ਪੁੱਛਗਿੱਛ ਵਿਚ ਉਹ ਗੱਲ ਸਾਹਮਣੇ ਆਈ ਹੈ ਕਿ ਕਾਤਲ ਆਪਣੇ ਪਿਓ, ਮਾਂ ਅਤੇ ਭਰਾ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਮਗਰੋਂ ਕਿਊਰੋ ਮਾਲ ਵਿਚ ਫਿਲਮ ਵੇਖਣ ਲਈ ਚਲਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਦੇ ਕੇ ਘਰ ਵਿਚ ਬਲਾਸਟ ਕਰਨ ਦੀ ਨੀਅਤ ਨਾਲ ਗੈਸ ਸਿਲੰਡਰ ਦੇ ਬਰਨਰ ਵੀ ਖੋਲ੍ਹ ਦਿੱਤੇ ਸਨ ਅਤੇ ਨੇੜੇ ਹੀ ਉਸ ਨੇ ਇਕ ਮੋਮਬੱਤੀ ਜਲਾ ਦਿੱਤੀ ਸੀ। ਤਾਂਕਿ ਬਾਅਦ ਵਿਚ ਉਹ ਇਹ ਕਹਿ ਸਕੇ ਕਿ ਸਿਲੰਡਰ ਬਲਾਸਟ ਹੋਣ ਕਾਰਨ ਇਹ ਵਾਰਦਾਤ ਵਾਪਰੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਉਕਤ ਮੁਲਜ਼ਮ ਕਤਲ ਕਰਨ ਉਪਰੰਤ ਆਪਣੇ ਪਿਤਾ ਦੀ ਲਾਸ਼ ਨਾਲ ਗੱਲਾਂ ਵੀ ਕਰਦਾ ਰਿਹਾ ਅਤੇ ਬਾਅਦ ਵਿਚ ਫ਼ਿਲਮ ਵੇਖਣ ਲਈ ਚਲਾ ਗਿਆ।
ਇਹ ਵੀ ਪੜ੍ਹੋ: ਅਸਲਾ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਸੌਖਾ ਨਹੀਂ ਬਣੇਗਾ ਨਵਾਂ ਆਰਮਜ਼ ਲਾਇਸੈਂਸ, ਨਵੇਂ ਹੁਕਮ ਜਾਰੀ
ਇਹ ਵੀ ਪੜ੍ਹੋ: Canada ਦੇ Visa 'ਤੇ ਕੀ ਹੁਣ ਲੱਗ ਸਕਦੀ ਐ ਰੋਕ ! ਐਕਸਪਰਟ ਤੋਂ ਸੁਣੋ ਪੂਰਾ ਮਾਮਲਾ
ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਐਨਕਲੇਵ ਫੇਸ-3 ਦੀ ਕੋਠੀ ਨੰ. 173 ’ਚ ਪ੍ਰਾਪਰਟੀ ਦੇ ਵਿਵਾਦ ਕਾਰਨ ਬੇਟੇ ਨੇ ਆਪਣੇ ਮਾਂ-ਪਿਉ ਅਤੇ ਵੱਡੇ ਭਰਾ ਨੂੰ ਪਿਉ ਦੀ ਲਾਇਸੈਂਸੀ ਰਾਈਫਲ ਨਾਲ ਗੋਲ਼ੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਗੋਲ਼ੀਆਂ ਦੀ ਆਵਾਜ਼ ਸੁਣਦੇ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਲੋਕ ਸੜਕਾਂ ’ਤੇ ਇਕੱਠੇ ਹੋ ਗਏ। ਇਸ ਦੀ ਸੂਚਨਾ ਲੋਕਾਂ ਨੇ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਤੇ ਮੌਕੇ ’ਤੇ ਦਿਹਾਤੀ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਅਤੇ ਐੱਸ. ਐੱਚ. ਓ. ਅਮਨ ਸੈਣੀ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾਂ ਦੀ ਪਛਾਣ ਪਿਉ ਜਗਬੀਰ ਸਿੰਘ, ਮਾਤਾ ਅਮਰਜੀਤ ਕੌਰ ਅਤੇ ਵੱਡੇ ਭਰਾ ਗਗਨਦੀਪ ਸਿੰਘ ਵਜੋਂ ਹੋਈ ਸੀ। ਪੁਲਸ ਜਦੋਂ ਕੋਠੀ ਦੇ ਅੰਦਰ ਦਾਖ਼ਲ ਹੋਈ ਤਾਂ ਘਟਨਾ ਸਥਾਨ ਦਾ ਮੰਜ਼ਰ ਖ਼ੌਫ਼ਨਾਕ ਸੀ। ਘਰ ਦੇ ਅੰਦਰ ਤਿੰਨੋਂ ਲਾਸ਼ਾਂ ਵੱਖ-ਵੱਖ ਦਿਸ਼ਾਵਾਂ ’ਚ ਖ਼ੂਨ ’ਚ ਲਥਪਥ ਪਈਆਂ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮੂੰਹ ਢੱਕ ਕੇ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ, ਜਾਰੀ ਹੋਏ ਸਖ਼ਤ ਹੁਕਮ
ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ ਅਤੇ ਉਸ ਕੋਲ ਆਪਣੀ .22 ਲਾਈਸੈਂਸੀ ਰਾਈਫਲ ਸੀ, ਜਿਸ ਨੂੰ ਉਹ ਨਾਲ ਰੱਖਦਾ ਸੀ। ਹੁਣ ਤਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਵੀਰਵਾਰ ਦੇਰ ਸ਼ਾਮ ਜਗਬੀਰ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ, ਵੱਡਾ ਬੇਟਾ ਗਗਨਦੀਪ ਤੇ ਛੋਟਾ ਬੇਟਾ ਹਰਪ੍ਰੀਤ ਘਰ ’ਚ ਹਾਜ਼ਰ ਸਨ ਤੇ ਇਨ੍ਹਾਂ ’ਚ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਆਵਾਜ਼ਾਂ ਬਾਹਰ ਗਲੀ ਤਕ ਆ ਰਹੀਆਂ ਸਨ। ਪੁਲਸ ਮੁਤਾਬਕ ਹਰਪ੍ਰੀਤ ਆਪਣੇ ਪਰਿਵਾਰ ’ਤੇ ਪ੍ਰਾਪਰਟੀ ਉਸ ਦੇ ਨਾਂ ਕਰਵਾਉਣ ਦਾ ਦਬਾਅ ਪਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ’ਚ ਕਲੇਸ਼ ਰਹਿੰਦਾ ਸੀ।
ਹਰਪ੍ਰੀਤ ਦੀ ਪਤਨੀ ਅਤੇ 2 ਬੱਚੇ ਪੇਕੇ ਗਏ ਹੋਏ ਸਨ। ਕਲੇਸ਼ ਕਾਰਨ ਹਰਪ੍ਰੀਤ ਨੇ ਆਪਣੇ ਪਿਉ ਜਗਬੀਰ ਸਿੰਘ ਦੀ ਲਾਈਸੈਂਸੀ ਰਾਈਫਲ ਕੱਢੀ ਅਤੇ ਤਿੰਨਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ 10 ਦੇ ਲਗਭਗ ਫਾਇਰ ਕੀਤੇ, ਜਿਨ੍ਹਾਂ ’ਚੋਂ ਜਗਬੀਰ ਸਿੰਘ ਦੀ ਛਾਤੀ ’ਚ 5 ਅਤੇ ਮਾਂ ਦੇ ਗਲੇ ਤੇ ਪੇਟ ’ਚ 2 ਅਤੇ ਵੱਡੇ ਭਰਾ ਨੂੰ 2 ਗੋਲ਼ੀਆਂ ਲੱਗੀਆਂ। ਹਰਪ੍ਰੀਤ ਦੀ ਮੋਬਾਇਲ ਲੋਕੇਸ਼ਨ ਨੂੰ ਲੈ ਕੇ ਉਸ ਨੂੰ ਕਾਬੂ ਕਰਨ ਲਈ ਇਕ ਟੀਮ ਰਵਾਨਾ ਕਰ ਦਿੱਤੀ ਗਈ ਹੈ ਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਕ ਹਰਪ੍ਰੀਤ ਸੰਧੂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਨੂੰ ਥਾਣਾ ਲਾਂਬੜਾ ’ਚ ਸਰੰਡਰ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸੀ ਕਿ ਮੁਲਜ਼ਮ ਉਨ੍ਹਾਂ ਦੀ ਹਿਰਾਸਤ ’ਚ ਨਹੀਂ ਹੈ। ਹਰਪ੍ਰੀਤ ਨੇ ਸੋਸ਼ਲ ਮੀਡੀਆ ’ਤੇ ‘ਦਿ ਪਰਫੈਕਟ ਕਪਲ’ ਦੇ ਨਾਂ ਨਾਲ ਇਕ ਪੇਜ ਬਣਾਇਆ ਹੈ, ਜਿਸ ’ਚ ਉਸ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
28-29 ਅਕਤੂਬਰ ਨੂੰ ਲੱਗੇਗਾ ਚੰਦਰ ਗ੍ਰਹਿਣ, ਜਾਣੋ ਸਮਾਂ ਅਤੇ ਕਿਹੜੇ ਦੇਸ਼ਾਂ 'ਚ ਦੇਵੇਗਾ ਦਿਖਾਈ
NEXT STORY