ਜਲੰਧਰ (ਧਵਨ) : ਪਾਸਪੋਰਟ ਸੇਵਾਵਾਂ ਨਾਲ ਸਬੰਧਤ ਵਧ ਰਹੀਆਂ ਅਰਜ਼ੀਆਂ ਦੇ ਮੱਦੇਨਜ਼ਰ ਜਲੰਧਰ ਆਰ. ਪੀ. ਓ. ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਸਾਰੇ ਪਾਸਪੋਰਟ ਸੇਵਾ ਕੇਂਦਰ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਬਿਨੈਕਾਰਾਂ ਦੀ ਸਹੂਲਤ ਲਈ ਇਸ ਸ਼ਨੀਵਾਰ (8 ਜੁਲਾਈ 2023) ਨੂੰ ਖੁੱਲ੍ਹੇ ਰਹਿਣਗੇ।
ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
ਵਧੇਰੇ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਧਿਕਾਰੀ (ਆਰ. ਪੀ. ਓ.) ਅਨੂਪ ਸਿੰਘ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਬਿਨੈਕਾਰਾਂ ਦੀ ਸਹੂਲਤ ਅਤੇ ਸਹਾਇਤਾ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਲਈ ਐਪੁਆਇੰਟਮੈਂਟਸ 8 ਜੁਲਾਈ 2023 ਲਈ ਉਪਲੱਬਧ ਹਨ। ਬਿਨੈਕਾਰ ਵਿਦੇਸ਼ ਮੰਤਰਾਲੇ ਨਵੀਂ ਦਿੱਲੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ 8 ਜੁਲਾਈ ਲਈ ਆਪਣੇ ਸਲਾਟ ਰੀ-ਸ਼ਡਿਊਲ ਅਤੇ ਬੁੱਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 8 ਜੁਲਾਈ ਲਈ ਐਪੁਆਇੰਟਮੈਂਟਸ ਦੀ ਉਪਲੱਬਧਤਾ ਸਬੰਧਤ ਵੈੱਬਸਾਈਟ ’ਤੇ ਚੈੱਕ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : 95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ
ਇਸ ਸਬੰਧ ਵਿਚ ਇਹ ਵੀ ਦੱਸਿਆ ਜਾਂਦਾ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਕਿਸੇ ਵੀ ਸੰਸਥਾ ਜਾਂ ਵਿਚੋਲੀਏ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਇਸ ਲਈ ਆਮ ਲੋਕ ਆਪਣੇ ਪਾਸਪੋਰਟ ਲਈ ਸਿੱਧਾ ਐੱਮ. ਈ. ਏ. ਦੇ ਅਧਿਕਾਰਤ ਪੋਰਟਲ ’ਤੇ ਅਪਲਾਈ ਕਰਨ ਅਤੇ ਕਿਸੇ ਵੀ ਏਜੰਟ ਜਾਂ ਵਿਚੋਲੀਏ ਦੇ ਸੰਪਰਕ ਵਿਚ ਨਾ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ
NEXT STORY