ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪਰਾਲੀ ਸੜਨ ਤੋਂ ਬਾਅਦ ਪ੍ਰਦੂਸ਼ਣ ਨੇ ਵਾਤਾਵਰਣ 'ਚ ਜ਼ਹਿਰ ਘੋਲ ਦਿੱਤੀ ਹੈ। ਇਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਪ੍ਰਦੂਸ਼ਣ ਦਾ ਪੱਧਰ ਵੱਧਣ ਕਾਰਨ ਆਬੋ-ਹਵਾ ਪੂਰੀ ਤਰ੍ਹਾਂ ਵਿਗੜਨ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦਾ ਏਅਰ ਕੁਆਲਿਟੀ ਇੰਡੈਕਸ 295 ਤੱਕ ਪੁੱਜ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਹਵਾ ਹੋਰ ਖ਼ਰਾਬ ਹੋ ਸਕਦੀ ਹੈ, ਜਿਸ ਦਾ ਅਸਰ ਬੱਚਿਆਂ ਅਤੇ ਬਜ਼ੁਰਗਾਂ 'ਤੇ ਪੈ ਸਕਦਾ ਹੈ। ਅਸਥਮਾ ਦੇ ਮਰੀਜ਼ਾਂ ਨੂੰ ਸਾਹ ਦੀ ਸਮੱਸਿਆ ਆ ਸਕਦੀ ਹੈ। ਅਜਿਹੇ 'ਚ ਘਰੋਂ ਬਾਹਰ ਤੋਂ ਨਿਕਲਣਾ ਸਾਵਧਾਨੀ ਵਰਤੋ। ਮੌਸਮ ਮਾਹਰਾਂ ਦੇ ਮੁਤਾਬਕ ਏ. ਕਿਓ. ਆਈ. 50 ਤੱਕ ਹੋਵੇ ਤਾਂ ਸਭ ਤੋਂ ਸ਼ੁੱਧ, 100 ਤੱਕ ਆਮ ਅਤੇ ਇਸ ਤੋਂ ਜ਼ਿਆਦਾ ਹੋਣ 'ਤੇ ਇਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲੀ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਜੇਕਰ ਪਰਾਲੀ ਹੋਰ ਸੜਦੀ ਹੈ ਤਾਂ ਇਹ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਰੂ ਹੋਈ ਇਹ ਬੀਮਾਰੀ, ਹੁਣ ਤੱਕ 15 ਮਰੀਜ਼ਾਂ ਦੀ ਮੌਤ! ਚਿੰਤਾਜਨਕ ਬਣੇ ਹਾਲਾਤ
ਬੁੱਧਵਾਰ ਟੁੱਟਿਆ 2 ਸਾਲਾਂ ਦਾ ਰਿਕਾਰਡ, ਇੱਕੋ ਦਿਨ 1921 ਮਾਮਲੇ ਆਏ ਸਾਹਮਣੇ
ਬੁੱਧਵਾਰ ਨੂੰ ਪਰਾਲੀ ਸਾੜਨ ਦਾ ਪਿਛਲੇ 2 ਸਾਲਾਂ ਦਾ ਰਿਕਾਰਡ ਟੁੱਟ ਗਿਆ, ਜਿਸ ਕਾਰਨ ਸੂਬੇ ਦੀ ਆਬੋ-ਹਵਾ ਖ਼ਰਾਬ ਹੋ ਗਈ। ਸੂਬੇ ਭਰ 'ਚ ਬੀਤੇ ਦਿਨ ਪਰਾਲੀ ਸਾੜਨ ਦੀਆਂ 1921 ਘਟਨਾਵਾਂ ਸਾਹਮਣੇ ਆਈਆਂ ਹਨ। ਜ਼ਿਲ੍ਹਾ ਸੰਗਰੂਰ 'ਚ ਸਭ ਤੋਂ ਵੱਧ 345 ਕੇਸ ਸਾਹਮਣੇ ਆਏ ਹਨ। ਇਸ ਕਾਰਨ ਪੰਜਾਬ ਦੇ ਕਈ ਸ਼ਹਿਰਾਂ 'ਚ ਏ. ਕਿਊ. ਆਈ. ਮਾੜੀ ਸ਼੍ਰੇਣੀ 'ਚ ਆ ਗਿਆ ਹੈ। ਸੂਬੇ 'ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 9594 ਹੋ ਗਈ ਹੈ। ਮੰਗਲਵਾਰ ਨੂੰ 1389 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 221 ਮਾਮਲੇ ਸੰਗਰੂਰ ਦੇ ਸਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਦੀਵਾਲੀ ਤੋਂ ਪਹਿਲਾਂ ਸੱਦੀ ਕੈਬਨਿਟ ਮੀਟਿੰਗ, ਲਏ ਜਾਣਗੇ ਅਹਿਮ ਫ਼ੈਸਲੇ
ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਤੋਂ 226, ਫ਼ਿਰੋਜ਼ਪੁਰ ਤੋਂ 200, ਅੰਮ੍ਰਿਤਸਰ ਤੋਂ 86, ਬਠਿੰਡਾ ਅਤੇ ਫ਼ਰੀਦਕੋਟ ਤੋਂ 97-97, ਫ਼ਤਹਿਗੜ੍ਹ ਸਾਹਿਬ ਤੋਂ 82, ਕਪੂਰਥਲਾ ਤੋਂ 96, ਲੁਧਿਆਣਾ ਤੋਂ 75, ਪਟਿਆਲਾ ਜ਼ਿਲ੍ਹੇ ਤੋਂ 127 ਅਤੇ ਜਲੰਧਰ ਤੋਂ 66 ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਸਾਲ 2021 'ਚ ਬੁੱਧਵਾਰ ਨੂੰ 1796 ਅਤੇ ਸਾਲ 2022 'ਚ 1842 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਪੰਜਾਬ ਤੋਂ ਇਸ ਸੀਜ਼ਨ ਤੋਂ ਪਿਛਲੇ 2 ਸਾਲਾਂ ਦੇ ਮੁਕਾਬਲੇ ਹੁਣ ਤੱਕ 46 ਫ਼ੀਸਦੀ ਘੱਟ ਪਰਾਲੀ ਸਾੜੀ ਗਈ ਹੈ। ਸਾਲ 2021 ਤੋਂ ਇਸ ਸਮੇਂ ਤੱਕ ਪਰਾਲੀ ਸਾੜਨ ਦੇ ਕੁੱਲ 14920 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਤੋਂ 17846 ਮਾਮਲੇ ਸਾਹਮਣੇ ਆਏ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਭਗਵੰਤ ਮਾਨ ਨੇ ਦੀਵਾਲੀ ਤੋਂ ਪਹਿਲਾਂ ਸੱਦੀ ਕੈਬਨਿਟ ਮੀਟਿੰਗ, ਲਏ ਜਾਣਗੇ ਅਹਿਮ ਫ਼ੈਸਲੇ
NEXT STORY