ਲੁਧਿਆਣਾ (ਬੇਰੀ) : ਪੱਛਮੀ ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਇਨ੍ਹੀਂ ਦਿਨੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਹਿਸੀਲ ਪੱਛਮੀ ’ਚ ਬੈਂਕ ਮੌਰਗੇਜ ਡੀਡ ਰਜਿਸਟ੍ਰੇਸ਼ਨ ਕਰਵਾਉਣ ਆਏ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਤਹਿਸੀਲਦਾਰ ਕੋਲ ਮੌਰਗੇਜ ਰਜਿਸਟਰੀ ਬਾਰੇ ਸਹੀ ਜਾਣਕਾਰੀ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਨੇ ਬੈਂਕ ਮੌਰਗੇਜ ਡੀਡ ਲਈ ਆਨਲਾਈਨ ਅਰਜ਼ੀ ਦਿੱਤੀ ਸੀ ਅਤੇ 48 ਘੰਟਿਆਂ ਬਾਅਦ ਉਸ ਨੂੰ ਟੋਕਨ ਮਿਲ ਗਿਆ ਪਰ ਨਿਰਧਾਰਿਤ ਸਮੇਂ ਤੋਂ ਬਾਅਦ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਰਜਿਸਟਰੀ ਰੋਕ ਦਿੱਤੀ ਗਈ ਹੈ ਅਤੇ ਉਸ ਨੂੰ ਇਸ ਦੇ ਲਈ ਐੱਨ. ਓ. ਸੀ. ਲਿਆਉਣੀ ਪਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
ਉਸ ਨੇ ਦੁਬਾਰਾ ਬੈਂਕ ਮੌਰਗੇਜ ਡੀਡ ਦੇ ਟੋਕਨ ਲਈ ਅਰਜ਼ੀ ਦਿੱਤੀ, ਜੋ ਕਿ 48 ਘੰਟਿਆਂ ਬਾਅਦ ਦੁਬਾਰਾ ਪ੍ਰਾਪਤ ਹੋਈ। ਫਿਰ ਦੂਜੇ ਟੋਕਨ ’ਚ ਤਹਿਸੀਲਦਾਰ ਨੇ ਇਤਰਾਜ਼ ਨੂੰ ਦੂਰ ਕੀਤਾ ਅਤੇ ਫਿਰ ਰਜਿਸਟਰੀ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ। ਵਿਅਕਤੀ ਨੇ ਕਿਹਾ ਕਿ ਜੋ ਕੰਮ 48 ਘੰਟਿਆਂ ’ਚ ਹੋਣਾ ਸੀ, ਉਸ ’ਚ 96 ਘੰਟੇ ਲੱਗ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ! WEEKEND 'ਤੇ ਲੱਗ ਗਈਆਂ ਮੌਜਾਂ, Notification ਜਾਰੀ
ਜਦੋਂ ਕਿ ਮੌਰਗੇਜ਼ ਡੀਡ ’ਤੇ ਐੱਨ. ਓ. ਸੀ. ਦੀ ਲੋੜ ਨਹੀਂ ਹੈ। ਤਹਿਸੀਲਦਾਰ ਕੋਲ ਇੰਨੀ ਜਾਣਕਾਰੀ ਵੀ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਅਰਜ਼ੀ ’ਤੇ ਸਹੀ ਕਾਰਵਾਈ ਨਾ ਕਰਨਾ ਅਤੇ ਅਜਿਹੀ ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਤਹਿਸੀਲ ਦਫ਼ਤਰਾਂ ਦੇ ਕੰਮ-ਕਾਜ ’ਚ ਸੁਧਾਰ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
370 ਕਰੋੜ ਦਾ ਘੁਟਾਲਾ ਕਰਨ ਦੇ ਦੋਸ਼ 'ਚ CBI ਨੇ ਏਵਨ ਸਟੀਲ ਵਿਰੁੱਧ ਦਰਜ ਕੀਤੀ FIR
NEXT STORY