ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦਾ ਕੋਈ ਵੀ ਵਿਅਕਤੀ, ਜੋ ਨਰਾਤਿਆਂ ਮੌਕੇ ਮਾਤਾ ਮਨਸਾ ਦੇਵੀ ਮੰਦਰ ਜਾਣਾ ਚਾਹੁੰਦਾ ਹੈ, ਰਾਮ ਕਿਸ਼ੋਰ ਦੀ ਮੁਫ਼ਤ ਸੇਵਾ ਦਾ ਲਾਭ ਲੈ ਸਕਦਾ ਹੈ। ਆਟੋ ਚਾਲਕ ਰਾਮ ਕਿਸ਼ੋਰ ਪਿਛਲੇ ਕਈ ਸਾਲਾਂ ਤੋਂ ਤਿਓਹਾਰਾਂ ਦੌਰਾਨ ਅਜਿਹੀਆਂ ਮੁਫ਼ਤ ਸੇਵਾਵਾਂ ਦੇ ਰਿਹਾ ਹੈ। ਉਹ ਲੋਕਾਂ ਤੋਂ ਪੈਸੇ ਲਏ ਬਿਨਾਂ ਹੀ ਲੋਕਾਂ ਨੂੰ ਮੰਦਰ 'ਚ ਛੱਡ ਕੇ ਆਉਂਦਾ ਹੈ। ਉਹ ਐਤਵਾਰ ਤੋਂ ਨਰਾਤਿਆਂ ’ਤੇ ਇਹ ਸੇਵਾ ਸ਼ੁਰੂ ਕਰ ਰਿਹਾ ਹੈ, ਜੋ 24 ਅਕਤੂਬਰ ਤੱਕ ਜਾਰੀ ਰਹੇਗੀ। ਰਾਮ ਕਿਸ਼ੋਰ ਨੇ ਦੱਸਿਆ ਕਿ ਉਹ ਰਾਕ ਗਾਰਡਨ ਸਟੈਂਡ ’ਤੇ ਖੜ੍ਹਾ ਹੁੰਦਾ ਹੈ। ਜੇਕਰ ਕੋਈ ਯਾਤਰੀ ਉਥੋਂ ਮਾਤਾ ਮਨਸਾ ਦੇਵੀ ਮੰਦਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਲੈ ਜਾਂਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਖਰੜ 'ਚ ਤੀਹਰੇ ਕਤਲਕਾਂਡ ਦੀ FIR ਆਈ ਸਾਹਮਣੇ, ਸਾਰੀ ਵਾਰਦਾਤ ਸੁਣ ਕੰਬ ਜਾਵੇਗੀ ਰੂਹ (ਤਸਵੀਰਾਂ)
ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਵੀ ਇਲਾਕੇ ਦੇ ਲੋਕ ਉਸ ਨਾਲ ਫ਼ੋਨ ’ਤੇ ਵੀ ਸੰਪਰਕ ਕਰ ਸਕਦੇ ਹਨ। ਉਹ ਤੁਹਾਨੂੰ ਉਸ ਥਾਂ ਤੋਂ ਮੰਦਰ ਲੈ ਜਾਵੇਗਾ। ਇਸ ਤੋਂ ਇਲਾਵਾ ਸ਼ਿਵਰਾਤਰੀ ’ਤੇ ਵੀ ਲੋਕਾਂ ਨੂੰ ਮੰਦਰ ਦੇ ਮੁਫ਼ਤ ਦਰਸ਼ਨ ਕਰਵਾਏ ਸਨ। ਇਹ ਸੇਵਾ ਪੂਰਾ ਮਹੀਨਾ ਜਾਰੀ ਰੱਖੀ ਸੀ। ਉਸ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ 2005 ਤੋਂ ਇੱਥੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਕੁੱਝ ਸਾਲ ਪਹਿਲਾਂ ਸੈਕਟਰ-8 ਦੇ ਗੁਰਦੁਆਰੇ 'ਚ ਘੱਟ ਪੈਸੇ ਲੈ ਕੇ ਸੇਵਾ ਕੀਤੀ ਅਤੇ ਇਹ ਕੰਮ ਕਰ ਕੇ ਬਹੁਤ ਚੰਗਾ ਲੱਗਾ। ਇਹੀ ਕਾਰਨ ਹੈ ਕਿ ਨਰਾਤਿਆਂ ’ਤੇ ਮਾਤਾ ਮਨਸਾ ਦੇਵੀ ਮੰਦਰ ਤੱਕ ਮੁਫ਼ਤ ਆਟੋ ਚਲਾਉਣ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਮਾਤਾ ਰਾਣੀ ਨੇ ਉਸ ਨੂੰ ਬਹੁਤ ਕੁੱਝ ਦਿੱਤਾ ਹੈ, ਜਿਸ ਕਾਰਨ ਉਹ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਫਿਰ ਤਕਰਾਰ, ਰਾਜਪਾਲ ਨੇ ਇਜਲਾਸ ਨੂੰ ਦੱਸਿਆ ਗੈਰ-ਕਾਨੂੰਨੀ
ਰਾਕ ਗਾਰਡਨ ਕੋਲ ਲਾਉਂਦਾ ਹੈ ਆਟੋ
ਉਸਨੇ ਦੱਸਿਆ ਕਿ ਉਹ ਰਾਕ ਗਾਰਡਨ ਕੋਲ ਖੜ੍ਹੇ ਹੋ ਕੇ ਆਵਾਜ਼ ਲਾਉਂਦਾ ਹੈ ਕਿ ਮਾਤਾ ਮਨਸਾ ਦੇਵੀ ਮੰਦਰ ਜਾਣ ਲਈ ਮੁਫ਼ਤ ਆਟੋ ਸੇਵਾ ਹੈ। ਜੇਕਰ ਕੋਈ ਜਾਣਾ ਚਾਹੁੰਦਾ ਹੈ ਤਾਂ ਉਹ ਆਟੋ 'ਚ ਜਾ ਸਕਦਾ ਹੈ। ਉਸਨੇ ਦੱਸਿਆ ਕਿ ਉਹ ਦਿਨ ਵਿਚ ਦੋ ਤੋਂ ਤਿੰਨ ਵਾਰ ਮੰਦਰ ਜਾਂਦਾ ਹੈ। ਕਈ ਵਾਰ ਜ਼ਿਆਦਾ ਯਾਤਰੀ ਮਿਲਣ ’ਤੇ ਜ਼ਿਆਦਾ ਗੇੜੇ ਲੱਗ ਜਾਂਦੇ ਹਨ। ਉਸਨੇ ਦੱਸਿਆ ਕਿ ਉਸਦੀ ਪਤਨੀ ਤੋਂ ਇਲਾਵਾ ਪਰਿਵਾਰ ਵਿਚ ਉਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਇਕ ਧੀ ਵਿਆਹੀ ਹੋਈ ਹੈ। ਉਸਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਤਿਓਹਾਰਾਂ ’ਤੇ ਸੇਵਾ ਕਰਦਾ ਰਹੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ
NEXT STORY