ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਜਮਾਤ ਦੀ ਮਾਰਚ ਪ੍ਰੀਖਿਆ ਲਈ ਵੇਰਵੇ ਅਤੇ ਸੋਧ ਕਰਨ ਲਈ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਅਨੁਸਾਰ ਵੇਰਵੇ ਅਤੇ ਵਿਸ਼ਿਆਂ 'ਚ ਪ੍ਰਤੀ ਸੋਧ ਦੇ ਲਈ 200 ਰੁਪਏ ਫ਼ੀਸ ਰੱਖੀ ਗਈ ਹੈ, ਜਦੋਂ ਕਿ ਵਿਸ਼ੇ 'ਚ ਸੋਧ ਦੀ ਸੂਰਤ ਵਿਚ ਫ਼ੀਸ ਪ੍ਰਤੀ ਵਿਸ਼ਾ 200 ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਗੈਂਗਸਟਰਾਂ ਖ਼ਿਲਾਫ਼ ਐਕਸ਼ਨ ’ਚ ਪੰਜਾਬ ਪੁਲਸ, ਤਿੰਨ ਹਫ਼ਤਿਆਂ ਵਿਚ ਕੀਤੇ 7 ਐਨਕਾਊਂਟਰ
ਫ਼ੀਸ ਦੀ ਰਸੀਦ ਅਤੇ ਕੁਰੈਕਸ਼ਨ ਪ੍ਰੋਫਾਰਮਾ ਸਮੇਤ ਹੋਰ ਸਬੰਧਿਤ ਦਸਤਾਵੇਜ਼ ਨੂੰ ਮੁੱਖ ਦਫ਼ਤਰ ਵਿਚ ਜਮ੍ਹਾਂ ਕਰਵਾਉਣ ਦੇ ਸ਼ਡਿਊਲ ਦੇ ਅਨੁਸਾਰ ਆਨਲਾਈਨ ਕੁਰੈਕਸ਼ਨ ਪ੍ਰੋਫਾਰਮਾ ਫਾਈਨਲ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ 26 ਦਸੰਬਰ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਘਟੇਗੀ ਸਕੂਲੀ ਪੜ੍ਹਾਈ ਅਧੂਰੀ ਛੱਡਣ ਵਾਲੇ ਬੱਚਿਆਂ ਦੀ ਗਿਣਤੀ
ਇਸ ਦੇ ਬਾਅਦ 200 ਰੁਪਏ ਲੇਟ ਫ਼ੀਸ ਦੇ ਨਾਲ 5 ਜਨਵਰੀ ਤੱਕ ਕੁਰੈਕਸ਼ਨ ਪ੍ਰੋਫਾਰਮਾ ਸਬਮਿਟ ਕਰਵਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ
NEXT STORY