ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਤੋਂ ਮੁਫ਼ਤ ਰਾਸ਼ਨ ਯੋਜਨਾ ਦੇ ਲਗਭਗ 24 ਲੱਖ ਲਾਭਪਾਤਰੀਆਂ ਦੇ ਭਵਿੱਖ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦੀ ਕੇਂਦਰ ਸਰਕਾਰ ਵਲੋਂ ਹੋਰ ਪੜਤਾਲ ਲਈ ਝੰਡੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ’ਚ ਲਾਭਪਾਤਰੀਆਂ ਬਾਰੇ ਜਾਣਕਾਰੀ ਮੰਗਣ ਤੋਂ ਇਲਾਵਾ ਇਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਪੂਰੀ ਹੋਣ ਬਾਰੇ ਸਵਾਲ ਚੁੱਕਿਆ ਸੀ ਤਾਂ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਭੰਭਾਨੀਆ ਨੇ ਦੱਸਿਆ ਸੀ ਕਿ ਪੰਜਾਬ ’ਚ ਕੁੱਲ 40,93,003 ਰਾਸ਼ਨ ਕਾਰਡਾਂ ਦੇ ਮੁਕਾਬਲੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਅਧੀਨ ਸੂਬੇ ’ਚ 1.51 ਕਰੋੜ ਲਾਭਪਾਤਰੀ ਸਨ।
ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਧਾਰਕ ਹੋ ਜਾਣ ALERT! ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਇਸ ਸਬੰਧੀ ਵੜਿੰਗ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ 20,69,338 ਲਾਭਪਾਤਰੀਆਂ ਦੀ ਈ-ਕੇ. ਵਾਈ. ਸੀ. ਹੁਣ ਤੱਕ ਪੂਰੀ ਨਹੀਂ ਹੋਈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਦੇਰੀ ’ਤੇ ਚਿੰਤਾ ਪ੍ਰਗਟਾਈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ! ਸੂਬਾ ਸਰਕਾਰ ਨੇ ਫਿਰ ਦਿੱਤੀ ਵੱਡੀ ਰਾਹਤ
ਉਨ੍ਹਾਂ ਨੇ ਸਰਕਾਰ ਨੂੰ ਇਹ ਦੱਸਣ ਲਈ ਕਿਹਾ ਕਿ ਕਿਉਂ ਦੋ ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਸੂਚੀ ਵਿੱਚੋਂ ਕਿਉਂ ਬਾਹਰ ਕੱਢਿਆ ਗਿਆ ਹੈ, ਜਦਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਅਯੋਗ ਵਿਅਕਤੀ ਮੁਫ਼ਤ ਰਾਸ਼ਨ ਨਾ ਪ੍ਰਾਪਤ ਕਰੇ, ਇਸ ਦੇ ਨਾਲ ਹੀ ਕਿਸੇ ਯੋਗ ਵਿਅਕਤੀਆਂ ਨੂੰ ਲਾਭ ਤੋਂ ਵਾਂਝਾ ਨਾ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਨੇਤਾ ਘਰ ਹੋਈ ਫਾਇਰਿੰਗ ਦਾ ਮਾਮਲਾ: ਗੈਂਗ ਮੁਖੀ ਕਾਲਾ ਰਾਣਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਫਗਵਾੜਾ ਲਿਆਈ ਪੁਲਸ
NEXT STORY