ਲੁਧਿਆਣਾ (ਰਾਮ) : ਵਾਹਨਾਂ ਦੀ ਆਰ. ਸੀ., ਲਾਇਸੈਂਸ ਦੀ ਬੈਕਲਾਗ ਐਂਟਰੀ ਕਰਵਾਉਣ 'ਚ ਹੁਣ ਲੋਕਾਂ ਨੂੰ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਲਾਇਸੈਂਸ ਅਤੇ ਆਰ. ਸੀ. ਦੇ ਬੈਕਲਾਗ ਸਬੰਧੀ ਆਨਲਾਈਨ ਅਪੁਆਇੰਟਮੈਂਟ ਬੰਦ ਕਰ ਦਿੱਤੀ ਹੈ। ਆਰ. ਸੀ., ਲਾਇਸੈਂਸ ਦੇ ਬੈਕਲਾਗ ਦਾ ਮਤਲਬ ਡਾਕੂਮੈਂਟਸ ਨੂੰ ਆਨਲਾਈਨ ਕਰਨਾ ਹੈ। ਪਹਿਲਾਂ ਲਿਖ਼ਤੀ ਵਿਚ ਰਜਿਸਟਰ ’ਤੇ ਆਰ. ਸੀ., ਲਾਇਸੈਂਸ ਸਬੰਧੀ ਜਾਣਕਾਰੀ ਰੱਖੀ ਜਾਂਦੀ ਸੀ। 2018 ਵਿਚ ਡਾਕੂਮੈਂਟਸ ਨੂੰ ਆਨਲਾਈਨ ਕਰਨ ਦਾ ਸਿਸਟਮ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ ਵਾਸੀਆਂ ਨੂੰ ਅੱਜ ਵੱਡਾ ਤੋਹਫ਼ਾ ਦੇਣਗੇ CM ਮਾਨ, ਅਰਵਿੰਦ ਕੇਜਰੀਵਾਲ ਵੀ ਹੋਣਗੇ ਸ਼ਾਮਲ
ਟਰਾਂਸਪੋਰਟ ਵਿਭਾਗ ਵੱਲੋਂ ਵਾਹਨ-4 ਸਾਰਥੀ ਐੱਪ ਸ਼ੁਰੂ ਕੀਤੀ ਗਈ ਸੀ ਤੇ ਆਨਲਾਈਨ ਸਿਸਟਮ ਜ਼ਰੀਏ ਆਰ. ਸੀ., ਲਾਇਸੈਂਸ ਦੇ ਡਾਕੂਮੈਂਟ ਅਪਲੋਡ ਦੀ ਪ੍ਰੋਸੈੱਸ ਸ਼ੁਰੂ ਕੀਤੀ ਗਈ। ਹਾਲਾਂਕਿ ਵਿਭਾਗ ਨੇ ਪਹਿਲਾਂ ਵੀ 2 ਵਾਰ ਆਰ. ਸੀ., ਲਾਇਸੈਂਸ ਦੇ ਬੈਕਲਾਗ ਦਾ ਕੰਮ ਬੰਦ ਕੀਤਾ ਸੀ। ਸਟੇਟ ਟਰਾਂਸਪੋਰਟ ਕਮਿਸ਼ਨਰ ਮਨੀਸ਼ਕ ਕੁਮਰਾ ਨੇ ਦੱਸਿਆ ਕਿ ਬੈਕਲਾਗ ਸਬੰਧੀ ਫੀਡਬੈਕ ਨਹੀਂ ਮਿਲ ਰਹੀ ਸੀ ਅਤੇ ਕੁੱਝ ਕਮੀਆਂ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : ਮਾਮੇ ਨੇ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ
ਲੋਕਾਂ ਨੂੰ ਵਾਹਨ ਲਾਇਸੈਂਸ ਆਨਲਾਈਨ ਕਰਵਾਉਣ ਸਬੰਧੀ 5 ਸਾਲ ਦਾ ਸਮਾਂ ਦਿੱਤਾ ਗਿਆ ਸੀ। ਇਸ ਵਿਚ ਲੋਕਾਂ ਨੇ ਬੈਕਲਾਗ ਨਹੀਂ ਕਰਵਾਈ ਹੈ। ਹੁਣ ਕੇਸ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਕਿ ਬੈਕਲਾਗ ਕੀਤੀ ਜਾਣੀ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਬਰਨ ਗਰਭਪਾਤ ਕਰਵਾਉਣ ਦੇ ਦੋਸ਼ 'ਚ ਦੋ ਮਹਿਲਾ ਡਾਕਟਰ ਸਣੇ 6 ਖ਼ਿਲਾਫ਼ ਮਾਮਲਾ ਦਰਜ
NEXT STORY