ਲੁਧਿਆਣਾ (ਵਿੱਕੀ) : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਪਿਛਲੇ 3 ਸਾਲਾਂ ਤੋਂ ਸਪੋਰਟਸ ਫੰਡ ਜਮ੍ਹਾਂ ਨਾ ਕਰਵਾਉਣ ਵਾਲੇ ਸਕੂਲਾਂ ਦੀ ਰਿਪੋਰਟ ਮੰਗੀ ਹੈ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਅਧੀਨ ਆਉਂਦੇ ਸਕੂਲਾਂ ਤੋਂ 10 ਦਿਨ ਦੇ ਅੰਦਰ ਰਿਪੋਰਟ ਲੈ ਕੇ ਮੁੱਖ ਦਫ਼ਤਰ ਨੂੰ ਭੇਜੀ ਜਾਵੇ।
ਇਹ ਵੀ ਪੜ੍ਹੋ : 28 ਲੱਖ ਖ਼ਰਚਾ ਕੇ ਮੁੱਕਰੀ ਕੈਨੇਡਾ ਗਈ ਨੂੰਹ, ਹੰਝੂ ਵਹਾ ਰਹੇ ਸਹੁਰਿਆਂ ਨੇ ਸੁਣਾਈ ਦੁੱਖ ਭਰੀ ਕਹਾਣੀ (ਵੀਡੀਓ)
ਇਨ੍ਹਾਂ ਸਕੂਲਾਂ ਵੱਲੋਂ ਪਿਛਲੇ 3 ਸਾਲਾਂ ਮਤਲਬ 2020-21 ਤੋਂ 2022-23 ਤੱਕ ਦਾ ਸਪੋਰਟਸ ਫੰਡ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸਕੂਲਾਂ ਤੋਂ ਲਏ ਜਾਣ ਵਾਲੇ ਸਪੋਰਟਸ ਫੰਡ ਸਿੱਖਿਆ ਵਿਭਾਗ ਹੈੱਡ ਕੁਆਰਟਰ ਨੂੰ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗ੍ਰਾਮ ਪੰਚਾਇਤਾਂ ਭੰਗ ਕਰਨ ਦੀ ਤਿਆਰੀ! ਜਲਦ ਹੋਣਗੀਆਂ ਸਰਪੰਚੀ ਚੋਣਾਂ (ਵੀਡੀਓ)
ਸਿੱਖਿਆ ਵਿਭਾਗ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੀ ਖੇਡ ਪ੍ਰਤੀਯੋਗਤਾਵਾਂ ’ਤੇ ਇਸ ਫੰਡ ਨੂੰ ਖ਼ਰਚ ਕਰਦਾ ਹੈ। ਇਸ ਨਾਲ ਖੇਡ ਪ੍ਰਤੀਭਾਗੀਆਂ ਲਈ ਡਰੈੱਸ ਡਾਈਟ ਅਤੇ ਕਿਰਾਇਆ ਆਦਿ ਦੀ ਵਿਵਸਥਾ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਿੰਦਰ ਸਿਨੇਮਾ ਨੇੜੇ ਇਕ ਪ੍ਰਾਈਵੇਟ ਆਫ਼ਿਸ ਤੋਂ ਚੱਲਦੀ ਸੀ ਸਮਾਰਟ ਸਿਟੀ ਦੇ ਭ੍ਰਿਸ਼ਟਾਚਾਰ ਦੀ ਖੇਡ
NEXT STORY