ਇਸਲਾਮਾਬਾਦ/ਚੰਡੀਗੜ੍ਹ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਆਪਣੇ ਪਰਿਵਾਰ ਸਮੇਤ ਜਾਨ ਬਚਾ ਕੇ ਭਾਰਤ 'ਚ ਆਉਣਾ ਪਿਆ ਹੈ। ਉਨ੍ਹਾਂ ਨੇ ਭਾਰਤ 'ਚ ਰਾਜਨੀਤਕ ਪਨਾਹ ਦੀ ਮੰਗ ਕੀਤੀ ਹੈ। ਇਸ ਵਿਚਾਲੇ ਉਨ੍ਹਾਂ ਨੂੰ ਫਿਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਫੇਸਬੁੱਕ 'ਤੇ ਬਲਦੇਵ ਕੁਮਾਰ ਨੂੰ ਲੈ ਕੇ ਇਕ ਪੋਸਟ ਲਿਖੀ ਹੈ 'ਚ ਇਸ 'ਚ ਉਹ ਆਖ ਰਹੇ ਹਨ ਕਿ ਭਾਰਤ ਬਲਦੇਵ ਕੁਮਾਰ ਨੂੰ ਰਾਜਨੀਤਕ ਪਨਾਹ ਨਹੀਂ ਦੇਵੇਗਾ। ਅਜਿਹੇ 'ਚ ਜਦ ਵੀ ਬਲਦੇਵ ਪਾਕਿਸਤਾਨ ਜਾਣਗੇ, ਮੈਂ ਉਸ ਨੂੰ ਬਾਰਡਰ 'ਤੇ ਹੀ ਮਾਰ ਦਵਾਂਗਾ। ਚਾਵਲਾ ਤੋਂ ਇਲਾਵਾ ਇਮਰਾਨ ਖਾਨ ਦੀ ਪਾਰਟੀ ਦੇ ਯੂਨੀਅਨ ਕਾਊਂਸਿਲ ਚੇਅਰਮੈਨ ਹਾਜ਼ੀ ਨਵਾਬ ਨੇ ਵੀ ਸ਼ੋਸ਼ਲ ਮੀਡੀਆ ਦੇ ਜ਼ਰੀਏ ਬਲਦੇਵ ਕੁਮਾਰ ਦੀ ਹੱਤਿਆ 'ਤੇ ਇਨਾਮ ਦਾ ਐਲਾਨ ਕੀਤਾ ਹੈ।
ਹਾਜ਼ੀ ਨੇ ਫੇਸਬੁੱਕ 'ਤੇ ਐਲਾਨ ਕੀਤਾ ਕਿ ਭਾਰਤ 'ਚ ਜੋ ਵੀ ਬਲਦੇਵ ਕੁਮਾਰ ਦੀ ਹੱਤਿਆ ਕਰੇਗਾ, ਉਸ ਨੂੰ 50 ਲੱਖ ਦਾ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਹਾਜ਼ੀ ਨਵਾਬ ਖੈਬਰ ਪਖਤੂਨਖਵਾਂ ਵਿਧਾਨ ਸਭਾ ਦੇ ਬਾਰੀਕੋਟ ਤਹਿਸੀਲ ਦੇ ਯੂਨੀਅਨ ਕਾਊਂਸਿਲ ਦੇ ਚੇਅਰਮੈਨ ਹਨ। ਬਲਦੇਵ ਕੁਮਾਰ ਇਥੋਂ ਦੇ ਵਿਧਾਇਕ ਸਨ। ਬਲਦੇਵ ਕੁਮਾਰ ਨੇ ਗੱਲਬਾਤ ਦੌਰਾਨ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਲਦੇਵ ਦੱਸਦੇ ਹਨ ਕਿ ਮੈਂ ਭਾਰਤ 'ਚ ਮਹਿਫੂਜ਼ ਹਾਂ ਅਤੇ ਕਿਤੇ ਵੀ ਆਉਣ-ਜਾਣ ਲਈ ਆਜ਼ਾਦ ਹਾਂ। ਇਥੋਂ ਦੇ ਲੋਕ ਮੈਨੂੰ ਸਪੋਰਟ ਕਰ ਰਹੇ ਹਨ।
ਬਲਦੇਵ ਕੁਮਾਰ ਨੇ ਅੱਗੇ ਦੱਸਿਆ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਸੀ. ਐੱਮ. ਅਮਰਿੰਦਰ ਸਿੰਘ ਤੋਂ ਗੁਜਾਰਿਸ਼ ਹੈ ਕਿ ਉਹ ਮੇਰੀ ਦਰਖਾਸਤ ਸਵੀਕਾਰ ਕਰਨ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਭਾਰਤ 'ਚ ਰਾਜਨੀਤਕ ਪਨਾਹ ਦੇਣ। ਪਾਕਿਸਤਾਨ 'ਚ ਹਿੰਦੂ, ਸਿੱਖ ਅਤੇ ਘੱਟ ਗਿਣਤੀ ਭਾਈਚਾਰੇ ਸੁਰੱਖਿਅਤ ਨਹੀਂ ਹਨ। ਦੱਸ ਦਈਏ ਕਿ ਪਾਕਿਸਤਾਨ 'ਚ ਹਾਲ ਹੀ 'ਚ ਘੱਟ ਗਿਣਤੀਆਂ ਦੇ ਉਤਪੀੜਣ ਅਤੇ ਅਤਿਆਚਾਰ ਦੇ ਮਾਮਲੇ ਵਧੇ ਹਨ।
NRI ਤੋਂ ਸੋਨਾ ਹੜਪਣ ਵਾਲਾ ਥਾਣਾ ਮੁਖੀ ਤੇ ਹੌਲਦਾਰ ਨੌਕਰੀਓਂ ਬਰਖਾਸਤ
NEXT STORY