ਅੰਮ੍ਰਿਤਸਰ (ਅਨਜਾਣ) : ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਹੁਸ਼ਿਆਰਪੁਰ ਨਗਰ ਵਿਖੇ ਦਾਜ ਦੀ ਖਾਤਰ ਸਹੁਰਿਆਂ ਦੀ ਕੁੱਟਮਾਰ ਤੋਂ ਦੁਖੀ ਗੂੰਗੀ ਬੋਲੀ ਵਿਆਹੁਤਾ ਨੇ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੁੜੀ ਦੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਐਫ਼. ਆਈ. ਆਰ. ਨੰਬਰ 0174/6-8-2021 ਤਹਿਤ ਆਈ. ਪੀ. ਸੀ. ਦੀ ਧਾਰਾ 306 ਅਧੀਨ ਪਰਚਾ ਦਰਜ ਕੀਤਾ ਹੈ। ਕੇਸ ਦਰਜ ਕਰਕੇ ਵਿਆਹੁਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਸਿਮਰਨਜੀਤ ਕੌਰ ਦੇ ਪਤੀ ਸਵਰਣ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਪੰਜਾਬ ’ਚ ਵਧਿਆ ਗੈਂਗਵਾਰ ਦਾ ਖ਼ਤਰਾ, ਗੈਂਗਸਟਰ ਗੋਲਡੀ ਬਰਾੜ ਨੇ ਦਿੱਤੀ ਚਿਤਾਵਨੀ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਕੁੜੀ ਸਿਮਰਨਜੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਵਾਸੀ ਪਿੰਡ ਚੱਕਮੁਕੰਦ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਹੁਸ਼ਿਆਰਪੁਰ ਨਗਰ ਦੇ ਸਰਵਣ ਸਿੰਘ ਪੁੱਤਰ ਵਿਰਸਾ ਸਿੰਘ ਨਾਲ ਹੋਇਆ ਸੀ, ਜਿਸ ਦੌਰਾਨ ਉਨ੍ਹਾਂ ਆਪਣੀ ਧੀ ਨੂੰ ਹੈਸੀਅਤ ਮੁਤਾਬਿਕ ਦਾਜ ਵੀ ਦਿੱਤਾ ਸੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਮ੍ਰਿਤਕਾ ਸਿਮਰਨਜੀਤ ਕੌਰ ਦੇ ਪਤੀ, ਸਹੁਰਾ, ਸੱਸ, ਜੇਠ, ਜਠਾਣੀ ਤੇ ਭੈਣ ਨੇ ਦਾਜ ਘੱਟ ਲਿਆਉਣ ਕਾਰਨ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਦਾ ਜੇਠ ਉਸ ਨਾਲ ਛੇੜ-ਛਾੜ ਵੀ ਕਰਦਾ ਸੀ ਜਿਸਦੀ ਸ਼ਿਕਾਇਤ ਪੇਕੇ ਪਰਿਵਾਰ ਵੱਲੋਂ ਥਾਣਾ ਘਰਿੰਡਾ ਵਿਖੇ ਕੀਤੀ ਗਈ ਸੀ ਪਰ ਬਾਅਦ ’ਚ ਕੁਝ ਮੋਹਤਵਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ। ਹਫ਼ਤਾ ਪਹਿਲਾਂ ਮ੍ਰਿਤਕਾ ਦੇ ਪਤੀ ਸਰਵਣ ਸਿੰਘ ਨੇ ਉਸਨੂੰ ਮੱਝਾਂ ਲਿਆਉਣ ਲਈ ਇਕ ਲੱਖ ਰੁਪਏ ਪੇਕੇ ਪਰਿਵਾਰ ਤੋਂ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਪੈਸੇ ਨਾ ਦੇਣ ਤੇ ਮਾਰ ਕੁਟਾਈ ਵੀ ਕੀਤੀ ਗਈ।
ਇਹ ਵੀ ਪੜ੍ਹੋ : ਬਾਲਿਆਂਵਾਲੀ ’ਚ ਦਿਲ ਕੰਬਾਉਣ ਵਾਲੀ ਘਟਨਾ, ਕਲਯੁਗੀ ਮਾਂ ਨੇ ਬੱਚਿਆਂ ਨੂੰ ਦਿੱਤਾ ਜ਼ਹਿਰ, ਖ਼ੁਦ ਵੀ ਨਿਗਲਿਆ
ਉਨ੍ਹਾਂ ਦੱਸਿਆ ਕਿ 5 ਅਗਸਤ 2021 ਦੇਰ ਰਾਤ ਨੂੰ ਮ੍ਰਿਤਕਾ ਦੇ ਸਹੁਰਾ ਪਰਿਵਾਰ ਵੱਲੋਂ ਉਸਦੀ ਫਿਰ ਮਾਰਕੁਟਾਈ ਕੀਤੀ ਗਈ। 6 ਅਗਸਤ ਨੂੰ ਬੇਟੀ ਦੇ ਸਹੁਰੇ ਪ੍ਰੀਵਾਰ ਦੇ ਗੁਆਂਢੀਆਂ ਵੱਲੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਜਦ ਅਸੀਂ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਪੱਖੇ ਨਾਲ ਲਟਕੀ ਸੀ ਤੇ ਉਸਦੇ ਸਰੀਰ ‘ਤੇ ਕਈ ਜ਼ਖ਼ਮ ਸਨ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਮਾਰ ਕੇ ਪੱਖੇ ਨਾਲ ਟੰਗ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਸਹੁਰੇ ਪਰਿਵਾਰ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਬਟਾਲਾ ’ਚ ਫਿਰ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦਿੱਲੀ ਕਮੇਟੀ ਨੇ 125 ਬੈੱਡਾਂ ਦੇ ਹਸਪਤਾਲ ਦੀ ਰਾਹ ’ਚ ਸਰਨਾ ਵੱਲੋਂ ਅੜਿੱਕੇ ਡਾਹੁਣ ਦੇ ਮਾਮਲੇ ’ਚ ਦਖਲ ਮੰਗਿਆ
NEXT STORY