ਚੰਡੀਗੜ੍ਹ : ਯੂਥ ਅਕਾਲੀ ਆਗੂ ਅਤੇ ਐੱਸ. ਓ. ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਵਾਰ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਦਰਅਸਲ ਗੈਂਗਸਟਰ ਦਵਿੰਦਰ ਬੰਬੀਬਾ ਗਰੁੱਪ ਵਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ, ਇਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਦਲਾ ਲੈਣ ਦੀ ਗੱਲ ਆਖੀ ਸੀ, ਜਦਕਿ ਹੁਣ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਵਿਰੋਧੀ ਧੜੇ ਨੂੰ ਨਤੀਜੇ ਭੁਗਤ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਨਵਾਂ ਮੋੜ, ਹੁਣ ਵਿਨੇ ਦਿਓੜਾ ਨੇ ਪਾਈ ਫੇਸਬੁੱਕ ’ਤੇ ਇਹ ਪੋਸਟ
ਗੈਂਗਸਟਰ ਗਲੋਡੀ ਬਰਾੜ ਨੇ ਫੇਸਬੁੱਕ ’ਤੇ ਆਖਿਆ ਹੈ ਕਿ ਵਿੱਕੀ ਮਿੱਡੂਖੇੜਾ ਦਾ ਕਤਲ ਕਰਵਾਉਣਾ ਬਹੁਤ ਹੀ ਘਟੀਆ ਹਰਕਤ ਹੈ। ਗੋਲਡੀ ਨੇ ਕਿਹਾ ਕਿ ਵਿੱਕੀ ਮਿਡੂਖੇੜਾ ਇਕ ਸਿਆਸਤਦਾਨ ਸੀ, ਇਸ ਲਈ ਉਸ ਦੀ ਸਾਰਿਆਂ ਨਾਲ ਬਣਦੀ ਸੀ। ਤੁਸੀਂ ਸਿਰਫ ਨਾਮ ਬਨਾਉਣ ਲਈ ਵਿੱਕੀ ਦਾ ਕਤਲ ਕੀਤਾ ਹੈ ਜਦਕਿ ਵਿੱਕੀ ਦਾ ਕਿਸੇ ਵੀ ਅਪਰਾਧਿਕ ਘਟਨਾ ਵਿਚ ਵੀ ਕੋਈ ਸ਼ਮੂਲੀਅਤ ਨਹੀਂ ਸੀ। ਇਸ ਦੇ ਨਾਲ ਹੀ ਗੋਲਡੀ ਬਰਾੜ ਨੇ ਜਲਦੀ ਹੀ ਵਿਰੋਧੀਆਂ ਨੂੰ ਨਤੀਜੇ ਭਗੁਤਣ ਲਈ ਤਿਆਰ ਰਹਿਣ ਲਈ ਆਖਿਆ ਹੈ।
ਇਹ ਵੀ ਪੜ੍ਹੋ : ਬਟਾਲਾ ’ਚ ਫਿਰ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਮੋਹਾਲੀ ’ਚ 12 ਗੋਲ਼ੀਆਂ ਮਾਰ ਕੇ ਕੀਤਾ ਸੀ ਵਿੱਕੀ ਦਾ ਕਤਲ
ਦੱਸਣਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵਲੋਂ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿੱਡੂਖੇੜਾ ਨੂੰ ਲਗਭਗ 12 ਗੋਲੀਆਂ ਲੱਗੀਆਂ ਅਤੇ 10 ਗੋਲੀਆਂ ਉਸ ਦੇ ਸਰੀਰ ’ਚੋਂ ਆਰ-ਪਾਰ ਹੋ ਗਈਆਂ ਜਦਕਿ ਦੋ ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ ਹਨ। ਇਸ ਕਤਲ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਵਿਰੋਧੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖਬਰ ਵਜੋਂ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ
ਨੋਟ - ਪੰਜਾਬ ਵਿਚ ਲਗਾਤਾਰ ਹੋ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਸਰਕਾਰ ਦੀ ਨਾਲਾਇਕੀ ਅਤੇ ਮਾਰੂ ਬਿਜਲੀ ਸਮਝੌਤਿਆਂ ਕਾਰਨ ਲੋਕਾਂ ’ਤੇ ਪਿਆ ਵਾਧੂ ਬੋਝ : ਚੀਮਾ
NEXT STORY