ਤਲਵੰਡੀ ਸਾਬੋ(ਬਲਵਿੰਦਰ/ਮਨੀਸ਼)— ਤਲਵੰਡੀ ਸਾਬੋ ਦੇ ਪਿੰਡ ਬੇਹਮਨ ਕੌਰ ਸਿੰਘ ਵਾਲਾ 'ਚ ਸਹੁਰੇ ਪਰਿਵਾਰ ਵਲੋਂ ਨੂੰਹ ਨੂੰ ਜ਼ਹਿਰ ਦੇ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਅਮਨਪਾਲ ਕੌਰ ਨੂੰ ਪੇਕੇ ਘਰ ਨਹੀਂ ਸੀ ਜਾਣ ਦਿੰਦਾ ਅਤੇ ਉਸ ਦੀਆਂ 2 ਕੁੜੀਆਂ ਹੋਣ ਕਾਰਨ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਅੱਜ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਅਮਨਪਾਲ ਕੌਰ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਇਸ ਮਾਮਲੇ ਵਿਚ ਤਲਵੰਡੀ ਸਾਬੋ ਦੀ ਪੁਲਸ ਵਲੋਂ 3 ਲੋਕਾਂ ਸੱਸ, ਪਤੀ ਅਤੇ ਇਕ ਹੋਰ ਰਿਸ਼ਤੇਦਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਕਾਰੀਡੋਰ ਸਮਾਗਮ ਲਈ ਪਾਕਿ ਪੁੱਜੇ 'ਨਵਜੋਤ ਸਿੱਧੂ', ਜਾਣੋ ਕੀ ਬੋਲੇ
NEXT STORY