ਸੰਤ ਕਬੀਰ ਨਗਰ : ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਗੋਰਖਪੁਰ-ਲਖਨਊ ਰਾਸ਼ਟਰੀ ਰਾਜਮਾਰਗ (NH-27) 'ਤੇ ਸੋਮਵਾਰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਖਲੀਲਾਬਾਦ ਕੋਤਵਾਲੀ ਖੇਤਰ ਦੇ ਕੁਰਥੀਆ ਚੌਰਾਹੇ 'ਤੇ ਵਾਪਰਿਆ ਹੈ, ਜਿਸ ਨਾਲ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
ਪੁਲਸ ਮੁਤਾਬਕ ਉਕਤ ਸਥਾਨ 'ਤੇ ਇਕ ਤੇਜ਼ ਰਫ਼ਤਾਰ ਟੱਕਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਆ ਗਿਆ ਅਤੇ ਘਰ ਦੇ ਬਾਹਰ ਮੰਜੇ 'ਤੇ ਬੈਠੇ ਬਜ਼ੁਰਗ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਪੋਤੇ-ਪੋਤੀਆਂ ਨੂੰ ਆਪਣੀ ਲਪੇਟ ਵਿਚ ਲੈ ਗਿਆ। ਇਸ ਤੋਂ ਬਾਅਦ ਟੱਕਰ ਇਕ ਟੋਏ 'ਚ ਜਾ ਡਿੱਗਾ। ਵਧੀਕ ਪੁਲਸ ਸੁਪਰਡੈਂਟ ਸੁਸ਼ੀਲ ਕੁਮਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ, ਗਣਪਤ ਦੇ ਪੁੱਤਰ ਲਾਲਜੀ (62) ਅਤੇ ਉਸਦੀ ਪਤਨੀ ਗਿਆਨਮਤੀ (60) ਆਪਣੇ ਘਰ ਦੇ ਬਾਹਰ ਇੱਕ ਮੰਜੇ 'ਤੇ ਬੈਠੇ ਸਨ। ਉਨ੍ਹਾਂ ਦਾ 12 ਸਾਲਾ ਪੋਤਾ ਆਦਰਸ਼ ਪੁੱਤਰ ਅਨਿਲ ਕੁਮਾਰ ਤੇ ਛੇ ਸਾਲਾ ਸਤਯਮ ਪੁੱਤਰ ਰਾਜੇਸ਼ ਕੁਮਾਰ ਵੀ ਉੱਥੇ ਮੌਜੂਦ ਸਨ। ਇਸ ਦੌਰਾਨ ਖਲੀਲਾਬਾਦ ਤੋਂ ਬਸਤੀ ਜਾ ਰਿਹਾ ਇੱਕ ਟਰੱਕ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੜਕ ਤੋਂ ਪਲਟ ਗਿਆ, ਜਿਸ ਨਾਲ ਮੰਜੇ 'ਤੇ ਬੈਠੇ ਚਾਰ ਲੋਕਾਂ ਨੂੰ ਕੁਚਲ ਦਿੱਤਾ ਗਿਆ।
ਪੜ੍ਹੋ ਇਹ ਵੀ - ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਵੀ ਠੀਕ ਹੋਣ ਦਾ ਮੌਕਾ ਨਹੀਂ ਮਿਲਿਆ। ਟਰੱਕ ਨੇ ਚਾਰਾਂ ਨੂੰ ਕੁਚਲ ਦਿੱਤਾ ਅਤੇ ਸੜਕ ਕਿਨਾਰੇ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਲਾਲਜੀ, ਗਿਆਨਮਤੀ, ਆਦਰਸ਼ ਅਤੇ ਸਤਯਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ 'ਤੇ ਵਧੀਕ ਪੁਲਸ ਸੁਪਰਡੈਂਟ ਸੁਸ਼ੀਲ ਕੁਮਾਰ ਸਿੰਘ, ਸਰਕਲ ਅਫ਼ਸਰ ਖਲੀਲਾਬਾਦ ਪ੍ਰਿਯਮ ਰਾਜਸ਼ੇਖਰ ਪਾਂਡੇ, ਇੰਸਪੈਕਟਰ ਇੰਚਾਰਜ ਜੈਪ੍ਰਕਾਸ਼ ਦੂਬੇ ਅਤੇ ਕਾਂਟੇ ਚੌਕੀ ਇੰਚਾਰਜ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਟਰੱਕ ਹੇਠੋਂ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸਾਗ੍ਰਸਤ ਟਰੱਕ ਨੂੰ ਵੀ ਪੁਲਸ ਨੇ ਜ਼ਬਤ ਕਰ ਲਿਆ ਹੈ। ਏਐੱਸਪੀ ਸ੍ਰੀ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਅਤੇ ਚਸ਼ਮਦੀਦਾਂ ਦੇ ਬਿਆਨਾਂ ਤੋਂ ਪਤਾ ਚੱਲਦਾ ਹੈ ਕਿ ਟਰੱਕ ਡਰਾਈਵਰ ਸੌਂ ਗਿਆ ਹੋ ਸਕਦਾ ਹੈ ਅਤੇ ਵਾਹਨ ਤੋਂ ਕੰਟਰੋਲ ਗੁਆ ਬੈਠਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪੜ੍ਹੋ ਇਹ ਵੀ - ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ ਕਸ਼ਮੀਰ 'ਚ ਤਿੰਨ ਹਫ਼ਤਿਆਂ ਤੱਕ ਬੰਦ ਰਹਿਣ ਮਗਰੋਂ ਮੁੜ ਖੁੱਲ੍ਹੇ ਸਕੂਲ
NEXT STORY