ਲਹਿਰਾਗਾਗਾ(ਬਿਊਰੋ)— ਧੀ ਨੂੰ ਸਹੁਰੇ ਘਰੋਂ ਲੈਣ ਗਏ ਪਿਤਾ ਅਤੇ ਭਰਾ ਨਾਲ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਵਿਚ ਪਿਤਾ ਦੀ ਮੌਤ ਹੋ ਗਈ, ਜਦੋਂ ਕਿ ਭਰਾ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਸ ਨੇ ਸਹੁਰਾ ਪਰਿਵਾਰ ਦੇ 11 ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਸੁਨਾਮ ਦੇ ਅਨਿਲ ਕੁਮਾਰ (60) ਦੀ ਧੀ ਨੇਹਾ ਗੁਪਤਾ ਦਾ ਵਿਆਹ ਲਹਿਰਾਗਾਗਾ ਦੇ ਮੋਹਨ ਲਾਲ ਨਾਲ ਹੋਇਆ ਸੀ। ਨੇਹਾ ਦੇ ਭਰਾ ਚੀਨੂ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਤੀ-ਪਤਨੀ ਵਿਚ ਝਗੜਾ ਰਹਿਣ ਲੱਗਾ। ਕਈ ਪੰਚਾਇਤਾਂ ਹੋਈਆਂ ਪਰ ਝਗੜਾ ਖਤਮ ਨਹੀਂ ਹੋਇਆ। ਰੱਖੜੀ 'ਤੇ ਨੇਹਾ ਗੁਪਤਾ ਰੱਖੜੀ ਬੰਨਣ ਲਈ ਪੇਕੇ ਪਰਿਵਾਰ ਸੁਨਾਮ ਆਈ ਹੋਈ ਸੀ। ਐਤਵਾਰ ਸ਼ਾਮ ਨੂੰ ਹੀ ਉਹ ਵਾਪਸ ਆਪਣੇ ਸਹੁਰੇ ਘਰ ਚਲੀ ਗਈ। ਨੇਹਾ ਦੇ ਸਹੁਰਾ ਪਰਿਵਾਰ ਵਾਲੇ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹ ਪੇਕਿਓਂ ਰੱਖੜੀ ਦਾ ਕੋਈ ਤੋਹਫਾ ਨਹੀਂ ਲੈ ਕੇ ਆਈ। ਇਸ ਦੇ ਚਲਦੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਚੀਨੂ ਨੇ ਦੱਸਿਆ, ਸੋਮਵਾਰ ਸਵੇਰੇ ਉਹ ਪਿਤਾ ਅਨਿਲ ਕੁਮਾਰ ਨਾਲ ਭੈਣ ਨੂੰ ਲੈਣ ਲਹਿਰਾ ਗਏ ਸਨ। ਉਥੇ ਸਹੁਰੇ ਪਰਿਵਾਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪਿਤਾ ਦੇ ਪੇਟ ਵਿਚ ਘਸੁੰਨ-ਮੁੱਕੇ ਮਾਰੇ ਗਏ, ਜਿਸ ਤੋਂ ਬਾਅਦ ਪਿਤਾ ਨੂੰ ਸੰਗਰੂਰ ਦੇ ਸਿਵਲ ਹਪਸਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਮੁਖੀ ਡਾ. ਜਗਬੀਰ ਸਿੰਘ ਨੇ ਦੱਸਿਆ ਪੁਲਸ ਨੇ ਦੋਸ਼ੀ ਪਤੀ ਮੋਹਨ ਲਾਲ, ਸਹੁਰਾ ਤਰਸੇਮ ਚੰਦ, ਸੱਸ ਕਿਰਨ ਦੇਵੀ, ਜੇਠ ਸੋਹਨ ਲਾਲ, ਪ੍ਰਮੋਦ ਕੁਮਾਰ ਅਤੇ ਵਿਨੋਦ ਕੁਮਾਰ, ਨਨਾਣ ਮੀਨਾ ਰਾਣੀ, ਦੋ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ।
ਹਿੰਮਤ ਸਿੰਘ ਦੇ ਤਰਲੇ ਲੈਣ ਕਾਰਨ ਮਿਲਾਇਆ ਸੀ ਰੰਧਾਵਾ ਨਾਲ : ਸ਼ਾਮਪੁਰਾ
NEXT STORY