ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਅੱਤਵਾਦੀ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਲਾਹਕਾਰ ਦੇ ਘਰ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਘਟਨਾ ਖੈਬਰ ਪਖਤੂਨਖਵਾ ਹੈ। ਇੱਥੇ ਬਜੌਰ ਜ਼ਿਲੇ ਦੀ ਤਹਿਸੀਲ ਦੇ ਸ਼ਾਹ ਨਾਰਾਏ ਇਲਾਕੇ ਵਿਚ ਧਮਾਕੇ ਮਗਰੋਂ ਦਹਿਸ਼ਤ ਫੈਲ ਗਈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਸਰਕਾਰ ਦਾ ਵੱਡਾ ਐਲਾਨ : ਅੱਤਵਾਦੀ ਮਸੂਦ ਅਜ਼ਹਰ ਦੇ ਪਰਿਵਾਰ ਨੂੰ 14 ਕਰੋੜ ਰੁਪਏ ਦੇਣ ਦੀ ਤਿਆਰੀ!
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਜ਼ਿਲ੍ਹਿਆਂ ਦੇ ਰਲੇਵੇਂ ਸਬੰਧੀ ਸਲਾਹਕਾਰ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੁਬਾਰਕ ਜੇਬ ਖਾਨ ਦੇ ਘਰ ਬੰਬ ਧਮਾਕਾ ਹੋਇਆ। ਧਮਾਕੇ ਵਿਚ ਘਰ ਦਾ ਗੇਟ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਚੰਗੀ ਗੱਲ ਇਹ ਰਹੀ ਕਿ ਘਟਨਾ ਸਮੇਂ ਮੁਬਾਰਕ ਖਾਨ ਘਰ ਵਿਚ ਮੌਜੂਦ ਨਹੀਂ ਸੀ। ਬਾਜੌਰ ਪੁਲਸ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਘਰ ਦੇ ਮੁੱਖ ਗੇਟ ਨੇੜੇ ਵਿਸਫੋਟਕ ਸਮੱਗਰੀ ਰੱਖੀ ਸੀ। ਹਾਲੇ ਤੱਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸਮੂਹ ਨੇ ਲਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੇਸਰੀ ਰੰਗ 'ਚ ਰੰਗਿਆ ਗਿਆ ਸ਼ਹਿਰ ਅਪਰੀਲੀਆ, ਬੋਲੇ ਸੋ ਨਿਹਾਲ ਦੇ ਲੱਗੇ ਜੈਕਾਰੇ (ਤਸਵੀਰਾਂ)
NEXT STORY