ਭਿੰਡੀ ਸੈਦਾਂ (ਗੁਰਜੰਟ) : ਸਰਹੱਦੀ ਪਿੰਡ ਸੈਦਪੁਰ ਕਲਾਂ ਦੀ ਰਹਿਣ ਵਾਲੀ ਇੰਦਰਜੀਤ ਕੌਰ ਪੁੱਤਰੀ ਸਵ. ਬਾਵਾ ਸਿੰਘ ਨੇ ਆਪਣੇ ਸਹੁਰਾ-ਪਰਿਵਾਰ 'ਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤਾ ਨੇ ਦੱਸਿਆ ਕਿ ਮੇਰਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਸੁਖਦੇਵ ਸਿੰਘ ਪੁੱਤਰ ਮੱਸੂ ਸਿੰਘ ਵਾਸੀ ਮਾਝੀਮੀਆਂ ਥਾਣਾ ਅਜਨਾਲਾ ਵਿਖੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ। ਮੇਰੇ ਪਿਤਾ ਦਾ ਸਾਇਆ ਸਿਰ 'ਤੇ ਨਾ ਹੋਣ ਦੇ ਬਾਵਜੂਦ ਵੀ ਭਰਾ ਤੇ ਮਾਂ ਨੇ ਆਪਣੀ ਹੈਸੀਅਤ ਮੁਤਾਬਕ ਡੀਲੈਕਸ ਮੋਟਰਸਾਈਕਲ, ਫਰਿੱਜ਼, ਵਾਸ਼ਿੰਗ ਮਸ਼ੀਨ ਅਤੇ ਐੱਲ. ਸੀ. ਡੀ. ਤੋਂ ਇਲਾਵਾ ਹੋਰ ਘਰੇਲੂ ਜ਼ਰੂਰਤ ਦਾ ਸਾਮਾਨ ਦਿੱਤਾ ਸੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਪਤੀ ਸੁਖਦੇਵ ਸਿੰਘ ਆਪਣੇ ਪਿਤਾ ਮੱਸੂ ਸਿੰਘ, ਮਾਂ ਨਿਕੋ ਕੌਰ ਅਤੇ ਭੈਣ ਬਾਵੀ ਕੌਰ ਦੇ ਪਿਛੇ ਲੱਗ ਕੇ ਘੱਟ ਦਾਜ ਦੀ ਖਾਤਿਰ ਮੇਰੀ ਕੁੱਟਮਾਰ ਕਰਨ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਘਰੋਂ ਕੱਢਣਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕਰੀਬ 3 ਵਾਰੀ ਪੰਚਾਇਤਾਂ ਤੇ ਮੋਹਤਬਰਾਂ ਦੀ ਹਾਜ਼ਰੀ 'ਚ ਰਾਜ਼ੀਨਾਮਾ ਹੋਇਆ ਪਰ ਕੁਝ ਦਿਨਾਂ ਬਾਅਦ ਫਿਰ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਰੀਬ ਢੇਡ ਸਾਲ ਪਹਿਲਾਂ ਮੈਨੂੰ ਗਰਭਵਤੀ ਹਾਲਤ 'ਚ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ ਅਤੇ ਮੈਂ ਆਪਣੇ ਪੇਕੇ ਸੈਦਪੁਰ ਕਲਾਂ ਆ ਗਈ, ਜਿਥੇ ਕਿ ਮੈਂ ਇਕ ਬੇਟੀ ਨੂੰ ਜਨਮ ਦਿੱਤਾ ਪਰ ਅੱਜ ਬੇਟੀ 7 ਮਹੀਨਿਆਂ ਦੀ ਹੋਣ ਦੇ ਬਾਵਜੂਦ ਵੀ ਉੱਕਤ ਸਹੁਰਾ-ਪਰਿਵਾਰ ਨੇ ਮੇਰਾ ਹਾਲ ਤੱਕ ਨਹੀਂ ਪੁੱਛਿਆ ਅਤੇ ਜੇਕਰ ਮੇਰੇ ਭਰਾ ਤੇ ਮਾਂ ਸਹੁਰਾ ਪਰਿਵਾਰ ਨਾਲ ਗੱਲ ਕਰਦੇ ਹਨ ਤਾਂ ਉਕਤ ਸੋਨੇ ਦੇ ਗਹਿਣੇ ਅਤੇ ਵੱਡੇ ਮੋਟਰਸਾਈਕਲ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼ਰਮਨਾਕ: ਕੁੱਤਿਆਂ ਦੀ ਲੜਾਈ ਕਰਵਾ ਮਜ਼ੇ ਲੈਂਦੇ ਸੀ ਲੋਕ, ਦਰਜ ਹੋਇਆ ਮਾਮਲਾ (ਵੀਡੀਓ)
ਇਸ ਮੌਕੇ ਉਨ੍ਹਾਂ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਿੱਤੀ ਦਰਖਾਸਤ ਦੀ ਕਾਪੀ ਦਿਖਾਉਂਦਿਆਂ ਮੰਗ ਕੀਤੀ ਕਿ ਉੱਕਤ ਸਹੁਰਾ ਪਰਿਵਾਰ ਖਿਲਾਫ ਬਣਦੀ ਕਰਵਾਈ ਕਰ ਕੇ ਮੈਨੂੰ ਇਨਸਾਫ ਦਵਾਇਆ ਜਾਵੇ। ਇਸ ਸਬੰਧੀ ਜਦੋਂ ਪੀੜਤ ਵਿਆਹੁਤਾ ਦੇ ਸਹੁਰਾ-ਪਰਿਵਾਰ ਨੂੰ ਪੁੱਛਿਆ ਤਾਂ ਸਹੁਰਾ ਮੱਸੂ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਵਾਰੀ ਇੰਦਰਜੀਤ ਕੌਰ ਨੂੰ ਲੈਣ ਗਏ ਹਾਂ ਪਰ ਉਹ ਨਹੀਂ ਆ ਰਹੀ। ਇਸ ਮਾਮਲੇ ਸੰਬੰਧੀ ਤਫਤੀਸ਼ੀ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉੱਕਤ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ
ਗੁੱਜਰਾਂ ਦੇ ਡੇਰੇ ਤੋਂ ਢਾਈ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ
NEXT STORY