ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਕੁੱਤਿਆਂ ਦੀ ਲੜਾਈ ਕਰਵਾਉਣ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ 'ਚ ਪੁਲਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਕੋਰਟ ਖ਼ਾਲਸਾ ਇਲਾਕੇ 'ਚ ਕੁੱਤਿਆਂ ਦੀ ਲੜਾਈ ਕਰਵਾਈ ਜਾ ਰਹੀ ਸੀ। ਇਹ ਵੀਡੀਓ ਅੰਮ੍ਰਿਤਸਰ ਦੇ ਡਾਕਟਰ ਰੋਹਨ ਦੇ ਹੱਥ ਲੱਗੀ। ਇਸ ਵੀਡੀਓ 'ਚ ਦੋ ਕੁੱਤਿਆਂ ਦੀ ਆਪਸ ਲੜਾਈ ਕਰਵਾਈ ਜਾ ਰਹੀ ਸੀ ਤੇ ਆਲੇ-ਦੁਆਲੇ ਖੜ੍ਹੇ ਲੋਕ ਬੋਲ ਰਹੇ ਸਨ ਕਿ ਕੁੱਤੇ ਦੀ ਅੱਖ ਕੱਢ ਦਿੱਤੀ, ਇਸ ਨੂੰ ਜਲਦੀ ਫੜ੍ਹ ਲਓ। ਇਹ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ 'ਤੇ ਕਾਰਵਾਈ ਕਰਵਾ ਕੇ ਪਰਚਾ ਦਰਜ ਕਰਵਾਇਆ।
ਇਹ ਵੀ ਪੜ੍ਹੋ : SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ
'ਜਗਬਾਣੀ' ਨਾਲ ਗੱਲਬਾਤ ਕਰਦਿਆਂ ਡਾ. ਰੋਹਨ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਸੰਸਥਾ ਹੈ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਇਹ ਵੀਡੀਓ ਕਿਸੇ ਨੇ ਵਟਸਐਪ ਤੇ ਮੇਲ ਕਰਕੇ ਇਸ ਦੀ ਸ਼ਿਕਇਤ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਘਿਨੌਣਾ ਕੰਮ ਪਹਿਲਾਂ ਵੀ ਕਈ ਵਾਰ ਕੋਟ ਖ਼ਾਲਸਾ 'ਚ ਹੁੰਦਾ ਹੈ। ਇਸ ਲਈ ਇਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ 'ਚ ਸਾਡੀ ਸੰਸਥਾ ਵਲੋਂ ਕੋਟ ਖ਼ਾਲਸਾ ਦੇ ਐੱਸ.ਐੱਚ.ਓ. ਨੂੰ ਮਿਲ ਕੇ ਦਰਖ਼ਾਸਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਹੜੇ ਕੁੱਤਿਆਂ ਦੀ ਲੜਾਈ ਕਰਵਾਈ ਜਾ ਰਹੀ ਸੀ ਉਨ੍ਹਾਂ 'ਚੋਂ ਇਕ ਦੀ ਅੱਖ ਨਿਕਲ ਗਈ ਤੇ ਦੋਵੇਂ ਕਾਫ਼ੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਹਨ। ਇਸ 'ਤੇ ਜਲਦ ਹੀ ਕਾਰਵਾਈ ਕਰਦਿਆਂ ਇਸ ਨੂੰ ਪੂਰਨ ਤੌਰ 'ਤੇ ਬੰਦ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢ ਸੁੱਟਿਆ ਨੌਜਵਾਨ
ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ
NEXT STORY