ਲੁਧਿਆਣਾ, (ਜ. ਬ.)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਕਿ ਜਲਾਲਾਬਾਦ ਤੋਂ ਵਿਧਾਨ ਸਭਾ ਦੇ ਮੈਂਬਰ ਹਨ ਪਰ ਉਹ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਲੱਖਾਂ ਵੋਟਾਂ ਨਾਲ ਜੇਤੂ ਹੋਣ ’ਤੇ ਜਲਾਲਾਬਾਦ ਵਿਧਾਨ ਸਭਾ ਸੀਟ ਹੁਣ ਖਾਲੀ ਹੋ ਜਾਵੇਗੀ ਤੇ ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਹੁਣੇ ਜਿਹੇ ਸ਼ਾਮਲ ਹੋਏ ਤੇਜ਼ਤਰਾਰ ਆਵਾਜ਼-ਏ-ਪੰਜਾਬ ਜਗਮੀਤ ਸਿੰਘ ਬਰਾਡ਼ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਬਣਾਏ ਜਾਣ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ-ਨਾਲ ਜ਼ੋਰਾ ਸਿੰਘ ਮਾਨ ਦੇ ਮੁੰਡੇ ਬੌਬੀ ਮਾਨ ਨੂੰ ਚੋਣਾਂ ਲੜਾਏ ਜਾਣ ਦੀ ਵੀ ਚਰਚਾ ਹੈ।
ਭਾਵੇਂ ਟਿਕਟ ਦਾ ਐਲਾਨ ਪੀ. ਏ. ਸੀ. ਦੀ ਮੀਟਿੰਗ ਨੇ ਲੈਣਾ ਹੈ ਪਰ ਸਭ ਕੁਝ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਮਾਲਵੇ ਦੇ ਵੱਡੇ ਕੱਦ ਦੇ ਨੇਤਾ, ਜਿਸ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਝਾਕ ਸੀ ਪਰ ਮੌਜੂਦਾ ਹਾਲਾਤ ਦੇਖਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪ ਚੋਣ ਲਡ਼ਨੀ ਪਈ ਸੀ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਖਾਲੀ ਹੋਣ ਵਾਲੀ ਸੀਟ ਜਲਾਲਾਬਾਦ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਦੀਆਂ ਪੌਡ਼ੀਆਂ ਚਡ਼੍ਹਨ ਦਾ ਕਿਸ ਉਮੀਦਵਾਰ ਨੂੰ ਪ੍ਰਾਪਤ ਪ੍ਰਾਪਤ ਹੋਵੇਗਾ। ਸ. ਬਰਾਡ਼ ਦੀ ਗੱਲ ਕਰੀਏ ਉਹ ਦੋ ਵਾਰ ਐੱਮ. ਪੀ. ਜ਼ਰੂਰ ਬਣ ਚੁੱਕੇ ਹਨ ਪਰ ਵਿਧਾਨ ਸਭਾ ਚੋਣਾਂ ਨਹੀਂ ਜਿੱਤੇ। ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਸ਼ੇਰ ਸਿੰਘ ਘੁਬਾਇਆ ਨੂੰ ਵਿਧਾਨ ਸਭਾ ਚੋਣ ਲੜਾਏ ਜਾਣ ਦੀ ਚਰਚਾ ਹੈ। ਇਸ ਦੇ ਨਾਲ-ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਸਕੱਤਰ ਅਤੇ ਜੰਮੂ ਕਸ਼ਮੀਰ ਸੂਬੇ ਵਿਚ ਯੂਥ ਕਾਂਗਰਸ ਦੇ ਇੰਚਾਰਜ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੂੰ ਚੋਣ ਲੜਾਏ ਜਾਣ ਦੀ ਵੀ ਚਰਚਾ ਹੈ।
ਅੰਮ੍ਰਿਤਸਰ : ਪਹਿਲਾਂ EXCUSE ME ਦੀਦੀ ਆਖ ਪੁੱਛਦੇ ਨੇ ਰਾਹ, ਫਿਰ ਥੱਪਡ਼ ਮਾਰ ਕੇ ਖੌਹ ਲੈਂਦੇ ਹਨ ਪਰਸ
NEXT STORY