ਨਵੀਂ ਦਿੱਲੀ (ਨੈਸ਼ਨਲ ਡੈਸਕ) : ਪੰਜਾਬ ਵਿਧਾਨ ਸਭਾ ਚੋਣਾਂ ’ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਬਚਿਆ ਹੈ। ਅਜਿਹੇ 'ਚ ਸੂਬੇ ਦੀ ਸਿਆਸੀ ਹਲਚਲ ਦਰਮਿਆਨ ਡੇਰਿਆਂ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹਨ। ਪੰਜਾਬ ਦੀਆਂ ਚੋਣਾਂ ’ਤੇ ਡੇਰੇ ਕਿਸ ਹੱਦ ਤੱਕ ਅਸਰ ਪਾ ਸਕਦੇ ਹਨ, ਇਸ ਗੱਲ ਦਾ ਅੰਦਾਜ਼ਾ ਇਨ੍ਹਾਂ ਦੀ ਗਿਣਤੀ ਤੋਂ ਹੀ ਲਾਇਆ ਜਾ ਸਕਦਾ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ 10 ਹਜ਼ਾਰ ਤੋਂ ਵੱਧ ਡੇਰੇ ਹਨ, ਜਿਨ੍ਹਾਂ ਨਾਲ ਜੁੜੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ। ਪਹਿਲਾਂ ਹੋਈਆਂ ਚੋਣਾਂ 'ਚ ਵੀ ਕਈ ਵੱਡੇ ਸਿਆਸਤਦਾਨਾਂ ਨੂੰ ਡੇਰਿਆਂ ਦੇ ਦਰਵਾਜ਼ੇ ’ਤੇ ਦੇਖਿਆ ਗਿਆ ਹੈ। ਸੂਬੇ ਵਿੱਚ 300 ਵੱਡੇ ਡੇਰੇ ਅਜਿਹੇ ਵੀ ਹਨ, ਜੋ ਚੋਣਾਂ ’ਤੇ ਸਿੱਧਾ ਅਸਰ ਪਾਉਂਦੇ ਹਨ।
ਇਹ ਵੀ ਪੜ੍ਹੋ : 1957 ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਸਿਆਸੀ ਪਾਰਟੀਆਂ ਦੀ ਗਿਣਤੀ
ਇਨ੍ਹਾਂ 'ਚੋਂ 6 ਪ੍ਰਮੁੱਖ ਡੇਰੇ ਅਜਿਹੇ ਹਨ ਜੋ ਚੋਣਾਂ ਦੌਰਾਨ 68 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਵਿੱਚ ਡੇਰਾ ਸੱਚਾ ਸੌਦਾ, ਰਾਧਾ ਸਵਾਮੀ ਸਤਿਸੰਗ ਬਿਆਸ, ਨੂਰਮਹਿਲ ਡੇਰਾ (ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ), ਸੰਤ ਨਿਰੰਕਾਰੀ ਮਿਸ਼ਨ, ਨਾਮਧਾਰੀ ਸੰਪ੍ਰਦਾਏ ਤੇ ਡੇਰਾ ਸੱਚਖੰਡ ਬੱਲਾਂ ਸ਼ਾਮਲ ਹਨ। 19 ਵਿਧਾਨ ਸਭਾ ਹਲਕਿਆਂ ਵਿੱਚ ਰਾਧਾ ਸਵਾਮੀ ਸਤਿਸੰਗ ਬਿਆਸ, 27 'ਚ ਡੇਰਾ ਸੱਚਾ ਸੌਦਾ, 8 'ਚ ਡੇਰਾ ਨੂਰਮਹਿਲ, 4 'ਚ ਸੰਤ ਨਿਰੰਕਾਰੀ ਮਿਸ਼ਨ, 8 'ਚ ਡੇਰਾ ਸੱਚਖੰਡ ਬੱਲਾਂ ਤੇ 2 ਵਿਧਾਨ ਸਭਾ ਹਲਕਿਆਂ 'ਚ ਡੇਰਾ ਨਾਮਧਾਰੀ ਸੰਪ੍ਰਦਾਏ ਦਾ ਅਸਰ ਹੈ।
ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ
ਚੰਨੀ ਵੀ ਡੇਰਾ ਸੱਚਖੰਡ ’ਚ ਲਾ ਚੁੱਕੇ ਹਨ ਹਾਜ਼ਰੀ
ਹਾਲ ਹੀ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਅਤੇ ਡੇਰਾ ਸੱਚਖੰਡ ਬੱਲਾਂ ਸਮੇਤ 2 ਡੇਰਿਆਂ ਦਾ ਦੌਰਾ ਕੀਤਾ ਸੀ। ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਵੀ ਸੀ. ਐੱਮ. ਚੰਨੀ ਨੂੰ ਮਿਲਣ ਪਹੁੰਚੇ ਸਨ। ਚੰਨੀ ਵੀ ਦਲਿਤ ਵੋਟਾਂ ਨੂੰ ਮਜ਼ਬੂਤ ਕਰਨ ਲਈ ਡੇਰਾ ਸੱਚਖੰਡ ਬੱਲਾਂ ’ਚ ਜਾਂਦੇ ਰਹੇ ਹਨ ਕਿਉਂਕਿ ਇਹ ਡੇਰਾ ਉਨ੍ਹਾਂ ਦੇ ਆਪਣੇ ਰਵਿਦਾਸੀਆ ਭਾਈਚਾਰੇ ਦਾ ਹੈ। ਉਨ੍ਹਾਂ 50 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ। ਹੁਣੇ ਜਿਹੇ ਡੇਰਾ ਸੱਚਾ ਸੌਦਾ ਦੀ ਸਲਾਬਤਪੁਰਾ ਸ਼ਾਖਾ ਦਾ ਦੌਰਾ ਕਰਨ ਵਾਲੇ ਪੰਜਾਬ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਡੇਰੇ ਦੇ ਪੈਰੋਕਾਰ ਹਨ। ਉਹ ਕਹਿੰਦੇ ਹਨ, ‘‘ਮੈਂ ਇੱਥੇ ਪਹਿਲੀ ਵਾਰ ਨਹੀਂ ਆਇਆ। ਬਾਲਗ ਹੋਣ ਤੋਂ ਬਾਅਦ ਮੈਂ ਇੱਥੇ ਲਗਾਤਾਰ ਆਉਂਦਾ ਰਿਹਾ ਹਾਂ। ਮੈਂ ਉਦੋਂ ਇਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ ਜਦੋਂ ਮੈਂ ਦੇਖਿਆ ਕਿ ਡੇਰਾ ਲੋਕਾਂ ਨੂੰ ਮਾੜੀਆਂ ਆਦਤਾਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦਾ ਹੈ। ਜਿਹੜੇ ਲੋਕ ਡੇਰੇ ਦੇ ਪੈਰੋਕਾਰ ਬਣ ਗਏ, ਉਨ੍ਹਾਂ ਨੇ ਆਪਣਾ ਜੀਵਨ ਬਦਲ ਲਿਆ, ਪੜ੍ਹਾਈ ਵਿੱਚ ਦਿਲਚਸਪੀ ਲੈਣ ਲੱਗੇ ਅਤੇ ਉਨ੍ਹਾਂ ਨੂੰ ਨੌਕਰੀ ਮਿਲ ਗਈ।’’
ਇਹ ਵੀ ਪੜ੍ਹੋ : ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਸਿੱਧੂ ਦੇ ਪੰਜਾਬ ਮਾਡਲ ’ਤੇ ਆਖੀ ਇਹ ਗੱਲ
ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਵਿਖਾਈ ਜ਼ਿਆਦਾ ਦਿਲਚਸਪੀ
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਇਸ ਵਾਰ ਡੇਰਿਆਂ 'ਚ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ ਅਤੇ ਖਾਸ ਤੌਰ ’ਤੇ ਇਕ ਵਿਵਾਦ ਕਾਰਨ ਡੇਰਾ ਸੱਚਾ ਸੌਦਾ ਦਾ ਦੌਰਾ ਕਰਨ ਤੋਂ ਪ੍ਰਹੇਜ਼ ਕੀਤਾ, ਜਿਸ ਕਾਰਨ 2017 ਦੀਆਂ ਚੋਣਾਂ ਵਿੱਚ ਵਿਰੋਧ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਧਾਰਨ ਕਰਨ ਕਰਕੇ ਸਿੱਖ ਡੇਰਾ ਸੱਚਾ ਸੌਦਾ ਨਾਲ ਨਾਰਾਜ਼ ਦੱਸੇ ਜਾਂਦੇ ਹਨ। ਇਕ ਡੇਰਾ ਪ੍ਰਤੀਨਿਧੀ ਨੇ ਡੇਰਾ ਸੱਚਾ ਸੌਦਾ ਦੀਆਂ ਸਿਆਸੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਡੇਰਾ ਸਿਰਫ ਧਾਰਮਿਕ ਤੇ ਕਲਿਆਣਕਾਰੀ ਸਰਗਰਮੀਆਂ 'ਚ ਸ਼ਾਮਲ ਹੈ ਪਰ ਨਾਲ ਹੀ ਉਸ ਨੇ ਪੁਸ਼ਟੀ ਕੀਤੀ ਕਿ ਇਕ ਸਿਆਸੀ ਵਿੰਗ ਹੈ, ਜੋ ਸਿਆਸੀ ਫੈਸਲਿਆਂ ਦਾ ਖਿਆਲ ਰੱਖਦਾ ਹੈ। ਇਕ ਡੇਰਾ ਪ੍ਰਤੀਨਿਧੀ ਨੇ ਕਿਹਾ ਕਿ ਸਾਡੀ ਸਿਆਸੀ ਸ਼ਾਖਾ ਨੂੰ ਪੈਰੋਕਾਰਾਂ ਦੀ ਸਲਾਹ ਨਾਲ ਫੈਸਲੇ ਲੈਣ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ ਰਾਜ ਸਭਾ ਦੀਆਂ ਸੀਟਾਂ ਲਈ ਮਚੇਗਾ ਘਮਸਾਨ
ਚੋਣਾਂ ਵੇਲੇ ਦਿੱਗਜ ਨੇਤਾ ਵੀ ਡੇਰਿਆਂ ’ਚ ਹੁੰਦੇ ਹਨ ਨਤਮਸਤਕ
ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਡਾਇਰੈਕਟਰ ਤੇ ਮੰਨੇ-ਪ੍ਰਮੰਨੇ ਸਿਆਸੀ ਵਿਸ਼ਲੇਸ਼ਕ ਪ੍ਰੋ. ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਡੇਰੇ ਅਜੇ ਵੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ’ਚ ਸੈਂਕੜੇ ਡੇਰੇ ਹਨ ਪਰ ਸਿਰਫ 6 ਡੇਰੇ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹਾ ਲੱਗਦਾ ਹੈ ਕਿ ਧਾਰਮਿਕ ਸੰਪ੍ਰਦਾਵਾਂ ਜਾਂ ਡੇਰਿਆਂ ਨੇ ਪਿਛਲੀਆਂ ਚੋਣਾਂ ਤੋਂ ਸਬਕ ਸਿੱਖਿਆ ਹੈ ਅਤੇ ਹੁਣ ਉਹ ਇਸ ਤੋਂ ਬਚ ਰਹੇ ਹਨ। ਚੋਣਾਂ ਦੇ ਨੇੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਇਨ੍ਹਾਂ ਡੇਰਿਆਂ ਦਾ ਦੌਰਾ ਕਰਦੇ ਹਨ।
ਇਹ ਵੀ ਪੜ੍ਹੋ: ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇੰਗਲੈਂਡ ਭੇਜਣ ਦੇ ਨਾਮ ’ਤੇ 27 ਲੱਖ ਰੁਪਏ ਦੀ ਠੱਗੀ
NEXT STORY