Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 17, 2026

    1:16:34 PM

  • the skies of punjab meteor village mysterious lights

    ਪੰਜਾਬ ਦੇ ਅਸਮਾਨ 'ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ,...

  • neet exam neet exam results village of punjab

    ਪੰਜਾਬ ਦੇ ਨਿੱਕੇ ਜਿਹੇ ਪਿੰਡ ਦੀ ਧੀ ਨੇ ਚਮਕਾਇਆ...

  • punjab painful death of two innocents

    ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ...

  • narendra modi hydrogen train green flag haryana

    PM ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ ’ਚ ਪਹਿਲੀ ਵਾਰ ਰਾਜ ਸਭਾ ਦੀਆਂ ਸੀਟਾਂ ਲਈ ਮਚੇਗਾ ਘਮਸਾਨ

PUNJAB News Punjabi(ਪੰਜਾਬ)

ਪੰਜਾਬ ’ਚ ਪਹਿਲੀ ਵਾਰ ਰਾਜ ਸਭਾ ਦੀਆਂ ਸੀਟਾਂ ਲਈ ਮਚੇਗਾ ਘਮਸਾਨ

  • Edited By Gurminder Singh,
  • Updated: 22 Jan, 2022 11:25 AM
Jalandhar
rajya sabha elections  political parties
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਨਰੇਸ਼ ਕੁਮਾਰ) : ਪੰਜਾਬ ’ਚ ਚੱਲ ਰਹੇ ਵਿਧਾਨ ਸਭਾ ਚੋਣਾਂ ਦੇ ਰੌਲੇ ਵਿਚ ਇਸ ਸਾਲ ਰਾਜ ਸਭਾ ਦੀ ਚੋਣ ਕਾਫ਼ੀ ਦਿਲਚਸਪ ਹੋਣ ਵਾਲੀ ਹੈ। ਪੰਜਾਬ ਵਿਚ ਰਾਜ ਸਭਾ ਦੇ 7 ਮੈਂਬਰ ਹਨ ਅਤੇ ਮੌਜੂਦਾ ਸਮੇਂ ’ਚ ਰਾਜ ਸਭਾ ਦੀਆਂ ਤਿੰਨ-ਤਿੰਨ ਸੀਟਾਂ ’ਤੇ ਕਾਂਗਰਸ ਅਤੇ ਇਕ ਸੀਟ ’ਤੇ ਭਾਜਪਾ ਦਾ ਕਬਜ਼ਾ ਹੈ ਪਰ ਜਿਸ ਢੰਗ ਨਾਲ ਪੰਜਾਬ ਵਿਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਸੰਕੇਤ ਮਿਲ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਵੀ ਸਿਆਸੀ ਪਾਰਟੀਆਂ ’ਚ ਭਾਰੀ ਘਮਸਾਨ ਮਚੇਗਾ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ ਅਤੇ ਇਸ ਤੋਂ ਕੁਝ ਦਿਨ ਬਾਅਦ ਹੀ ਰਾਜ ਸਭਾ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ ਕਿਉਂਕਿ ਪੰਜਾਬ ਵਿਚ ਰਾਜ ਸਭਾ ਦੇ 5 ਮੈਬਰਾਂ ਦਾ ਕਾਰਜਕਾਲ 9 ਅਪ੍ਰੈਲ ਤਕ ਹੀ ਹੈ ਅਤੇ ਉਸ ਤੋਂ ਪਹਿਲਾਂ ਚੋਣਾਂ ਦੀ ਪ੍ਰਕਿਰਿਆ ਪੂਰੀ ਕਰਨੀ ਜ਼ਰੂਰੀ ਹੈ। ਇਸ ਲਈ ਚੋਣ ਨਤੀਜਿਆਂ ਵਿਚ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਇਕ ਪਾਸੇ ਜੋੜ-ਤੋੜ ਦੀ ਸਰਕਾਰ ਬਣਾਉਣ ਲਈ ਘਮਸਾਨ ਚੱਲ ਰਿਹਾ ਹੋਵੇਗਾ ਤਾਂ ਦੂਜੇ ਪਾਸੇ ਰਾਜ ਸਭਾ ਦੇ ਮੈਂਬਰਾਂ ਲਈ ਜੋੜ-ਤੋੜ ਦੀ ਰਾਜਨੀਤੀ ਚੱਲੇਗੀ। ਪੰਜਾਬ ਤੋਂ ਆਉਣ ਵਾਲੇ ਰਾਜ ਸਭਾ ਦੇ 2 ਹੋਰ ਮੈਬਰਾਂ ਦਾ ਕਾਰਜਕਾਲ ਵੀ 4 ਜੁਲਾਈ ਨੂੰ ਪੂਰਾ ਹੋਵੇਗਾ ਅਤੇ ਇਨ੍ਹਾਂ ਲਈ ਵੀ ਘਮਸਾਨ ਮਚਣਾ ਤੈਅ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ’ਤੇ ਮਾਣਹਾਨੀ ਦਾ ਮੁਕੱਦਮਾ ਠੋਕਣਗੇ ਮੁੱਖ ਮੰਤਰੀ ਚਰਨਜੀਤ ਚੰਨੀ

10 ਸਾਲ ਬਾਅਦ ਮਿਲੇਗਾ ਵਿਧਾਇਕਾਂ ਨੂੰ ਵੋਟ ਕਰਨ ਦਾ ਮੌਕਾ
ਉਂਝ ਤਾਂ ਰਾਜ ਸਭਾ ਦੇ ਦੋ ਤਿਹਾਈ ਮੈਂਬਰਾਂ ਦੀ ਚੋਣ ਹਰ 2 ਸਾਲ ਬਾਅਦ ਹੁੰਦੀ ਹੈ ਪਰ ਪੰਜਾਬ ’ਚ ਇਕੱਠੇ 7 ਮੈਂਬਰਾਂ ਲਈ ਚੋਣ ਹੁੰਦੀ ਹੈ ਅਤੇ ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ 6 ਸਾਲ ਦਾ ਹੋਣ ਕਾਰਨ ਪੰਜਾਬ ਵਿਚ ਵਿਧਾਨ ਸਭਾ ਦੇ ਮੈਂਬਰਾਂ ਨੂੰ 10 ਸਾਲਾਂ ਵਿਚ ਇਕੋ ਵਾਰ ਰਾਜ ਸਭਾ ਲਈ ਵੋਟਿੰਗ ਕਰਨ ਦਾ ਮੌਕਾ ਮਿਲਦਾ ਹੈ। 2017 ਵਿਚ ਹੋਈਆਂ ਚੋਣਾਂ ਦੌਰਾਨ ਵਿਧਾਨ ਸਭਾ ’ਚ ਪਹੁੰਚੇ ਮੈਂਬਰਾਂ ਨੂੰ ਰਾਜ ਸਭਾ ਚੋਣਾਂ ਵਿਚ ਵੋਟਿੰਗ ਕਰਨ ਦਾ ਮੌਕਾ ਨਹੀਂ ਮਿਲਿਆ ਸੀ ਅਤੇ ਹੁਣ ਨਵੀਂ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਰਾਜ ਸਭਾ ਦੀ ਚੋਣ ਵਿਚ ਵੋਟਿੰਗ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਅਕਾਲੀ ਦਲ ਸੰਯੁਕਤ ਵਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਪੰਜਾਬ ’ਚ ਪਹਿਲੀ ਵਾਰ ਆ ਸਕਦੀ ਹੈ ਚੋਣਾਂ ਦੀ ਨੌਬਤ
ਪੰਜਾਬ ਵਿਧਾਨ ਸਭਾ ’ਚ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਸੰਕੇਤਾਂ ਕਾਰਨ ਰਾਜ ਸਭਾ ਦੀ ਚੋਣ ਵਿਚ ਪਹਿਲੀ ਵਾਰ ਦਿਲਚਸਪ ਸਥਿਤੀ ਪੈਦਾ ਹੋਣ ਜਾ ਰਹੀ ਹੈ। ਅਸਲ ’ਚ ਇਸ ਤੋਂ ਪਹਿਲਾਂ ਪੰਜਾਬ ਵਿਚ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਕੋਲ ਹੀ ਵਿਧਾਨ ਸਭਾ ਦੀਆਂ ਸੀਟਾਂ ਹੁੰਦੀਆਂ ਸਨ। ਇਸ ਲਈ ਆਪਸੀ ਸਹਿਮਤੀ ਨਾਲ ਦੋਵਾਂ ਧਿਰਾਂ ਦੇ 3 ਜਾਂ 4 ਮੈਂਬਰ ਰਾਜ ਸਭਾ ਵਿਚ ਚਲੇ ਜਾਂਦੇ ਸਨ ਅਤੇ ਚੋਣਾਂ ਦੀ ਨੌਬਤ ਨਹੀਂ ਆਉਂਦੀ ਸੀ ਪਰ ਇਸ ਵਾਰ ਜੇਕਰ ਚੋਣ ਨਤੀਜਿਆਂ ਵਿਚ ਵਿਧਾਨ ਸਭਾ ਸੀਟਾਂ ਦਾ ਵੱਖ-ਵੱਖ ਪਾਰਟੀਆਂ ਵਿਚ ਬਿਖਰਾਅ ਨਜ਼ਰ ਆਇਆ ਤਾਂ ਸਾਰੀਆਂ ਪਾਰਟੀਆਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਮੈਂਬਰ ਰਾਜ ਸਭਾ ਵਿਚ ਭੇਜਣ ਦੀ ਕੋਸ਼ਿਸ਼ ’ਚ ਜੁਟਣਗੀਆਂ, ਜਿਸ ਨਾਲ ਦਿਲਚਸਪ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਆਬੂਧਾਬੀ ਡਰੋਨ ਹਮਲੇ ’ਚ ਮਾਰੇ ਗਏ ਨੌਜਵਾਨਾਂ ਦੀਆਂ ਦੇਹਾਂ ਆਈਆਂ ਪੰਜਾਬ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਕਿਵੇਂ ਚੁਣਿਆ ਜਾਂਦਾ ਹੈ ਰਾਜ ਸਭਾ ਦਾ ਮੈਂਬਰ
ਰਾਜ ਸਭਾ ਦਾ ਮੈਂਬਰ ਵਿਧਾਇਕਾਂ ਦੀਆਂ ਵੋਟਾਂ ਨਾਲ ਤੈਅ ਹੁੰਦਾ ਹੈ। ਇਸ ਦੇ ਲਈ ਇਕ ਫਾਰਮੂਲੇ ਦੇ ਤਹਿਤ ਵਿਧਾਇਕ ਦੀ ਇਕ ਵੋਟ ਦੀ ਵੈਲਿਊ ਤੈਅ ਕੀਤੀ ਜਾਂਦੀ ਹੈ। ਫਾਰਮੂਲੇ ਦੇ ਤਹਿਤ ਵਿਧਾਨ ਸਭਾ ਵਿਚ ਕੁੱਲ ਸੀਟਾਂ ਦੀ ਗਿਣਤੀ ਨੂੰ 100 ਨਾਲ ਗੁਣਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਉਸ ਸੂਬੇ ਦੀਆਂ ਖਾਲ੍ਹੀ ਹੋਣ ਵਾਲੀਆਂ ਰਾਜ ਸਭਾ ਦੀਆਂ ਸੀਟਾਂ ਵਿਚ 1 ਅੰਕ ਜੋੜ ਕੇ ਕੁੱਲ ਗਿਣਤੀ ਨਾਲ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਜੋ ਜਵਾਬ ਨਿਕਲੇਗਾ, ਉਸ ਨੂੰ 100 ਨਾਲ ਵੰਡਿਆ ਜਾਂਦਾ ਹੈ। ਫਿਰ ਓਨੇ ਵਿਧਾਇਕਾਂ ਦੀ ਗਿਣਤੀ ਨਿਕਲਦੀ ਹੈ ਜਿਨ੍ਹਾਂ ਦਾ ਸਮਰਥਨ ਰਾਜ ਸਭਾ ਦੀ ਚੋਣ ਲਈ ਜ਼ਰੂਰੀ ਹੈ। ਪੰਜਾਬ ਦੇ ਮਾਮਲੇ ’ਚ 117 ਸੀਟਾਂ ਨੂੰ 100 ਨਾਲ ਗੁਣਾ ਕਰਨ ’ਤੇ ਇਹ ਗਿਣਤੀ 11700 ਆਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪਹਿਲੇ ਪੜਾਅ ਵਿਚ ਖਾਲ੍ਹੀ ਹੋਣ ਵਾਲੀਆਂ ਸੀਟਾਂ ਦੀ ਗਿਣਤੀ (5+1) ਨਾਲ ਵੰਡਿਆ ਜਾਵੇਗਾ ਤਾਂ ਇਹ 1950 ਆਵੇਗਾ। ਇਸ ਨੂੰ 100 ਨਾਲ ਵੰਡਣ ’ਤੇ 19.50 ਆਏਗਾ। ਇਸ ਲਈ ਇਕ ਰਾਜ ਸਭਾ ਮੈਂਬਰ ਲਈ 20 ਵਿਧਾਇਕਾਂ ਦੀ ਵੋਟ ਦੀ ਜ਼ਰੂਰਤ ਹੋਵੇਗੀ ਅਤੇ ਜੇਕਰ ਚੋਣ 7 ਸੀਟਾਂ ’ਤੇ ਇਕੱਠੀ ਹੋਈ ਤਾਂ ਇਹ ਗਿਣਤੀ ਘੱਟ ਹੋ ਕੇ 15 ਵਿਧਾਇਕ ਰਹਿ ਸਕਦੀ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਲੈ ਸਕਦੀ ਹੈ ਇਹ ਫ਼ੈਸਲਾ

‘ਆਪ’ ਦੇ ਵਿਧਾਇਕਾਂ ਨੂੰ ਪਹਿਲੀ ਵਾਰ ਮਿਲੇਗਾ ਮੌਕਾ
ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 20 ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਪਹੁੰਚੇ ਸਨ ਪਰ ਇਨ੍ਹਾਂ ਵਿਧਾਇਕਾਂ ਨੂੰ ਰਾਜ ਸਭਾ ਮੈਂਬਰ ਚੁਣਨ ਦਾ ਮੌਕਾ ਨਹੀਂ ਮਿਲਿਆ ਸੀ। ਇਸ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਆਉਣ ਵਾਲੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਰਾਜ ਸਭਾ ’ਚ ਚੋਣਾਂ ਦਾ ਮੌਕਾ ਵੀ ਮਿਲੇਗਾ ਅਤੇ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਈ ਤਾਂ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਚੁਣ ਕੇ ਸੰਸਦ ਵਿਚ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਚੋਣ ਵਿਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿਚ ਤਿੰਨ ਮੈਂਬਰ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੋਆਬਾ ਦੀਆਂ 2 ਸੀਟਾਂ ਨੂੰ ਰਿਵਿਊ ਕਰਨ ’ਚ ਜੁਟੀ, ਹੋ ਸਕਦਾ ਹੈ ਬਦਲਾਅ

ਰਾਸ਼ਟਰਪਤੀ ਸ਼ਾਸਨ ਲੱਗਣ ਕਾਰਨ ਵਿਗੜਿਆ ਪੰਜਾਬ ਦਾ ਗਣਿਤ
ਦੇਸ਼ ਦੇ ਹੋਰ ਸੂਬਿਆਂ ਵਿਚ ਰਾਜ ਸਭਾ ਦੀਆਂ ਸੀਟਾਂ ਲਈ ਹਰ 2 ਸਾਲ ਬਾਅਦ ਵੋਟਿੰਗ ਹੁੰਦੀ ਹੈ ਪਰ ਪੰਜਾਬ ’ਚ 1987 ਤੋਂ 1992 ਤਕ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਕਾਰਨ ਪੰਜਾਬ ਵਿਚ ਇਹ ਗਣਿਤ ਗੜਬੜਾਇਆ ਹੋਇਆ ਹੈ ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਹਰ 10 ਸਾਲ ਬਾਅਦ ਹੀ ਰਾਜ ਸਭਾ ’ਚ ਵੋਟਿੰਗ ਕਰਨ ਦਾ ਮੌਕਾ ਮਿਲਦਾ ਹੈ।1987 ’ਚ ਵਿਧਾਨ ਸਭਾ ਭੰਗ ਹੋਣ ਕਾਰਨ ਪੰਜਾਬ ਦੇ ਵਿਧਾਇਕ ਰਾਜ ਸਭਾ ਮੈਂਬਰਾਂ ਦੀ ਚੋਣ ਨਹੀਂ ਕਰ ਸਕੇ ਸਨ ਅਤੇ ਬਾਅਦ ’ਚ 1992 ਵਿਚ ਸਾਰੇ ਰਾਜ ਸਭਾ ਮੈਂਬਰਾਂ ਦੀ ਚੋਣ 1992 ਵਿਚ ਹੋਈ ਸੀ। ਉਸ ਦੇ ਬਾਅਦ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਅਤੇ ਪੰਜਾਬ ਦੇ ਮੈਂਬਰ ਇਕੋ ਵਾਰ ਚੁਣੇ ਜਾਂਦੇ ਹਨ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਮੁੰਡੇ ਨਾਲ ਹੋਈ ਦੋਸਤੀ, ਮਿਲਣ ਪਹੁੰਚੀ ਕੁੜੀ ਨਾਲ ਉਹ ਹੋਇਆ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

  • Rajya Sabha Elections
  • Political Parties
  • Assembly Elections
  • ਰਾਜ ਸਭਾ
  • ਚੋਣਾਂ
  • ਸਿਆਸੀ ਪਾਰਟੀਆਂ
  • ਵਿਧਾਨ ਸਭਾ ਚੋਣਾਂ

ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

NEXT STORY

Stories You May Like

  • rajya sabha bjp
    ਰਾਜ ਸਭਾ ’ਚ ਭਾਜਪਾ ਇਤਿਹਾਸਕ ਬਹੁਮਤ ਤੋਂ 6 ਸੀਟਾਂ ਪਿੱਛੇ
  • west bengal 3 rajya sabha seats by elections 24 july
    ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਲਈ ਜ਼ਿਮਣੀ ਚੋਣ ਦਾ ਐਲਾਨ, 24 ਜੁਲਾਈ ਨੂੰ ਹੋਵੇਗੀ ਵੋਟਿੰਗ
  • retail inflation reached 4 38 percent in june  highest in 17 months
    ਜੂਨ ਮਹੀਨੇ ’ਚ 4.38 ਫੀਸਦੀ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ, 17 ਮਹੀਨਿਆਂ ’ਚ ਪਹਿਲੀ ਵਾਰ ਟੁੱਟਿਆ RBI ਦਾ ਟੀਚਾ
  • bjp  candidate  nomination paper  rajya sabha by election
    ਰਾਜ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਦੇ ਤਿੰਨ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ
  • election commission  legislative assembly  by elections
    ਬਿਹਾਰ, ਮੱਧ ਪ੍ਰਦੇਸ਼ ਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ’ਤੇ ਇਸ ਦਿਨ ਹੋਵੇਗੀ ਜ਼ਿਮਨੀ ਚੋਣ
  • shreya ghoshal to lend her voice to a special song featuring saiyami kher
    ਸ਼੍ਰੇਆ ਘੋਸ਼ਾਲ ਦੀ ਆਵਾਜ਼, ਸੈਯਾਮੀ ਖੇਰ ਦਾ ਅੰਦਾਜ਼: ਵਿਕਰਮ ਫੜਨਿਸ ਦੀ ਫਿਲਮ 'ਚ ਮਚੇਗਾ ਧਮਾਲ!
  • humanoid robot performed a successful operation
    ਦੁਨੀਆ 'ਚ ਪਹਿਲੀ ਵਾਰ ਹਿਊਮਨਾਈਡ ਰੋਬੋਟ ਨੇ ਕੀਤਾ ਸਫ਼ਲ ਆਪ੍ਰੇਸ਼ਨ
  • gold prices rise weekly for the first time  jpmorgan sets gold price target
    ਮਈ ਤੋਂ ਬਾਅਦ ਪਹਿਲੀ ਵਾਰ ਸੋਨੇ ਦੀਆਂ ਕੀਮਤਾਂ 'ਚ ਹਫ਼ਤਾਵਾਰੀ ਵਾਧਾ, JPMorgan ਨੇ ਦਿੱਤਾ ਗੋਲਡ ਪ੍ਰਾਈਸ ਟਾਰਗੈੱਟ
  • impact preparations for pm modi visit  administrative work affected in jalandhar
    PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਅਸਰ: ਜਲੰਧਰ 'ਚ ਪ੍ਰਸ਼ਾਸਨਿਕ ਕੰਮਕਾਜ...
  • charanjit channi s big statement after meeting with the high command
    ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
  • players made their name shine in the mr india competition
    ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
  • pm narendra modi jalandhar visit today
    ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ...
  • pm modi jalandhar closed many roads route map
    PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ...
  • sho  s chair vacant in lambra police station
    ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ...
  • kewal singh dhillon launches cleanliness drive to welcome pm modi
    PM ਮੋਦੀ ਦੇ ਸਵਾਗਤ 'ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
  • tomorrow pm modi inaugurate works worth more than rs 5400 crore in jalandhar
    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
Trending
Ek Nazar
india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦੈ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • charanjit channi s big statement after meeting with the high command
      ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
    • players made their name shine in the mr india competition
      ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
    • pm narendra modi jalandhar visit today
      ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ...
    • pm modi jalandhar closed many roads route map
      PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ...
    • sho  s chair vacant in lambra police station
      ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ...
    • another lamp falls victim to unemployment
      ਬੇਰੁਜ਼ਗਾਰੀ ਦੀ ਭੇਟ ਚੜ੍ਹਿਆ ਇਕ ਹੋਰ ਚਿਰਾਗ, ਕੁਲਰੀਆਂ ਦੇ 20 ਸਾਲਾ ਨੌਜਵਾਨ ਨੇ...
    • power outage in punjab
      ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ 17 ਤੇ 18 ਜੁਲਾਈ ਨੂੰ ਲੱਗੇਗਾ ਲੰਬਾ Powercut !
    • tomorrow pm modi inaugurate works worth more than rs 5400 crore in jalandhar
      PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
    • leopard terror in badala village in hajipur heifer hunted
      ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...
    • behbal kalan  sit  sukhbir singh badal
      ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +