ਅੰਮ੍ਰਿਤਸਰ, (ਅਰੁਣ)- ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਚਾਚੇ-ਭਤੀਜੇ ਨਾਲ ਠੱਗੀ ਮਾਰਨ ਵਾਲੇ ਜਾਅਲਸਾਜ਼ ਪਿਉ-ਪੁੱਤ ਖਿਲਾਫ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਨਿਊ ਗੋਲਡਨ ਐਵੀਨਿਊ ਵਾਸੀ ਜਗੀਰ ਸਿੰਘ ਦੀ ਸ਼ਿਕਾਇਤ ਸੀ ਕਿ ਉਸ ਨੂੰ ਬੈਂਕ ਵਿਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ 25 ਹਜ਼ਾਰ ਰੁਪਏ ਲੈਣ ਤੇ ਉਸ ਦੇ ਭਤੀਜੇ ਹਰਮਨ ਸਿੰਘ ਨੂੰ ਨਹਿਰੀ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 25 ਹਜ਼ਾਰ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਮਨਜੀਤ ਸਿੰਘ ਤੇ ਉਸ ਦੇ ਲੜਕੇ ਨਰਿੰਦਰ ਸਿੰਘ ਵਾਸੀ ਨਿਊ ਬਾਬਾ ਦੀਪ ਸਿੰਘ ਕਾਲੋਨੀ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਬੱਸ ਚੋਰੀ ਕਰਨ ਦੇ ਮਾਮਲੇ 'ਚ ਕੇਸ ਦਰਜ
NEXT STORY