ਸੰਗਰੂਰ, (ਬੇਦੀ, ਬਾਵਾ)- ਵਿਜੀਲੈਂਸ ਦੀ ਟੀਮ ਨੇ ਇੰਤਕਾਲ ਕਰਵਾਉਣ ਦੇ ਬਦਲੇ ਪੈਸੇ ਲੈਂਦਿਆਂ ਹਲਕਾ ਕੁਲਾਰ ਖੁਰਦ ਦੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਹਰਬੰਸ ਸਿੰਘ ਪਟਵਾਰੀ ਮਾਲ ਹਲਕਾ ਕੁਲਾਰ ਖੁਰਦ ਨੇ ਸਿਮਰਨਜੀਤ ਸਿੰਘ ਪੁੱਤਰ ਸਵ. ਜਗਦੇਵ ਵਾਸੀ ਖੇੜੀ ਤਹਿਸੀਲ ਸੁਨਾਮ ਤੋਂ ਉਸ ਦੀ ਮਾਤਾ ਦੇ ਨਾਂ ਜਾਇਦਾਦ ਦਾ ਇੰਤਕਾਲ ਕਰਵਾਉਣ ਬਦਲੇ 3000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਵਿਜੀਲੈਂਸ ਦੀ ਟੀਮ ਨੇ ਉਕਤ ਪਟਵਾਰੀ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ।
ਵਿਜੀਲੈਂਸ ਦੀ ਟੀਮ 'ਚ ਤਫਤੀਸ਼ੀ ਅਫ਼ਸਰ ਇੰਸਪੈਕਟਰ ਹੇਮੰਤ ਕੁਮਾਰ, ਐੈੱਸ. ਆਈ. ਸੁਦਰਸ਼ਨ ਕੁਮਾਰ, ਐੈੱਸ. ਆਈ. ਤਰਲੋਚਨ ਸਿੰਘ, ਏ. ਐੱਸ.ਆਈ. ਸਤਗੁਰੂ ਸਿੰਘ, ਰੀਡਰ ਰਾਜਵਿੰਦਰ ਸਿੰਘ, ਸੀਨੀਅਰ ਸਿਪਾਹੀ ਅਮਨਦੀਪ ਸਿੰਘ ਤੇ ਸਿਪਾਹੀ ਗੁਰਜਿੰਦਰ ਕੌਰ ਅਤੇ ਪੀ. ਐੱਚ. ਜੀ. ਕਰਮਜੀਤ ਸਿੰਘ ਆਦਿ ਸ਼ਾਮਲ ਸਨ।
ਪੰਜਾਬ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ 20 ਨੂੰ
NEXT STORY