ਕੋਟ ਈਸੇ ਖਾਂ, (ਜ. ਬ.)- ਸ਼ਹਿਰ ਦੀ ਦਾਣਾ ਮੰਡੀ 'ਚ ਪਿਛਲੇ ਕਈ ਦਿਨਾਂ ਤੋਂ ਲਾਵਾਰਿਸ ਖੜ੍ਹੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ. ਬੀ. 05 ਏ.ਜੀ. 7501 ਨੂੰ ਪੁਲਸ ਨੇ ਸੂਚਨਾ ਮਿਲਣ 'ਤੇ ਕਬਜ਼ੇ 'ਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ।
ਮੁੱਢਲੀ ਜਾਂਚ ਦੌਰਾਨ ਗੱਡੀ 'ਚੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਇਹ ਗੱਡੀ ਫਿਰੋਜ਼ਪੁਰ ਸ਼ਹਿਰ 'ਚ ਟੈਂਕਾਂ ਵਾਲੀ ਗਲੀ 'ਚ ਰਹਿੰਦੀ ਇਕ ਔਰਤ ਦੀ ਹੈ। ਦਾਣਾ ਮੰਡੀ ਨੇੜਲੇ ਲੋਕਾਂ ਮੁਤਾਬਕ ਇਹ ਗੱਡੀ ਪਿਛਲੇ 8-10 ਦਿਨਾਂ ਤੋਂ ਇੱਥੇ ਹੀ ਖੜ੍ਹੀ ਹੈ।
ਜ਼ਿਕਰਯੋਗ ਹੈ ਕਿ ਹਫਤਾ ਕੁ ਪਹਿਲਾਂ ਮੋਹਾਲੀ ਪੁਲਸ ਵੱਲੋਂ ਕੁੱਝ ਨੌਜਵਾਨਾਂ ਨੂੰ ਲੁੱਟ-ਖੋਹ ਕੀਤੀਆਂ ਗੱਡੀਆਂ ਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਥਾਣਾ ਕੁਲਗੜ੍ਹੀ ਫਿਰੋਜ਼ਪੁਰ, ਦੂਜਾ ਨੌਜਵਾਨ ਟੈਂਕਾਂ ਵਾਲੀ ਬਸਤੀ ਫਿਰੋਜ਼ਪੁਰ ਅਤੇ ਤੀਜਾ ਨੌਜਵਾਨ ਕੋਟ ਈਸੇ ਖਾਂ ਇਲਾਕੇ ਨਾਲ ਸਬੰਧਿਤ ਹੈ। ਜਿਹੜੀ ਲਾਵਾਰਿਸ ਸਕਾਰਪੀਓ ਗੱਡੀ ਪੁਲਸ ਨੇ ਅੱਜ ਕਬਜ਼ੇ 'ਚ ਲਈ ਹੈ, ਇਹ ਗੱਡੀ ਵੀ ਮੁੱਢਲੀ ਜਾਂਚ ਦੌਰਾਨ ਟੈਂਕਾਂ ਵਾਲੀ ਗਲੀ ਫਿਰੋਜ਼ਪੁਰ ਸ਼ਹਿਰ ਨਾਲ ਸਬੰਧਿਤ ਪਾਈ ਗਈ ਹੈ, ਇਸ ਲਈ ਮੌਕੇ 'ਤੇ ਇਕੱਤਰ ਲੋਕ ਇਸ ਗੱਡੀ ਨੂੰ ਵੀ ਮੋਹਾਲੀ ਵਾਲੇ ਮਾਮਲੇ ਨਾਲ ਜੋੜ ਕੇ ਵੇਖ ਰਹੇ ਸਨ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਸ ਗੱਡੀ ਦੇ ਤਾਰ ਪਹਿਲਾਂ ਫੜੇ ਗਏ ਨੌਜਵਾਨਾਂ ਨਾਲ ਜੁੜੇ ਹੋਣ ਪਰ ਪੂਰੀ ਸੱਚਾਈ ਤਾਂ ਜਾਂਚ ਉਪਰੰਤ ਹੀ ਸਾਹਮਣੇ ਆਵੇਗੀ।
ਆਟੋ ਪਲਟਣ ਨਾਲ ਚਾਲਕ ਦੀ ਮੌਤ
NEXT STORY