ਖਰੜ (ਰਣਬੀਰ) : ਸੈਕਟਰ-124 ਗਲੋਬਲ ਸਿਟੀ ਵਿਖੇ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਚੋਰ ਸੋਨੇ-ਚਾਂਦੀ ਦੇ ਗਹਿਣੇ, ਸਾਢੇ 4 ਲੱਖ ਰੁਪਏ ਦੀ ਨਕਦੀ ਤੇ ਘਰੇਲੂ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਇਸ ਦੀ ਸੂਚਨਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਫਿਲਮ ਸ਼ੂਟ ਦਾ ਕੰਮ ਕਰਦੇ ਸਾਗਰ ਪੁੱਤਰ ਪਾਲਾ ਰਾਮ ਨੇ ਦੱਸਿਆ ਕਿ ਉਹ ਤਿੰਨ ਭਰਾ ਸਾਰੇ ਸ਼ਾਦੀਸ਼ੁਦਾ ਹਨ ਜੋ ਆਪਣੇ ਮਾਂ-ਪਿਓ ਸਣੇ ਇਕੋ ਘਰ ’ਚ ਰਹਿੰਦੇ ਹਨ। ਉਨ੍ਹਾਂ ਪਿਛਲੇ ਸਾਲ ਹੀ ਇਹ ਮਕਾਨ ਖਰੀਦਿਆ ਸੀ। ਸਾਗਰ ਨੇ ਦੱਸਿਆ ਕਿ ਉਹ ਮੁਲ ਰੂਪ ’ਚ ਹਰਿਦੁਆਰ ਦੇ ਰਹਿਣ ਵਾਲੇ ਹਨ। ਦਰਅਸਲ ਉਸ ਦੀ ਛੋਟੀ ਭੈਣ ਦਾ ਵਿਆਹ ਦਿਵਾਲੀ ਤੋਂ ਬਾਅਦ ਕਰਨ ਦੀ ਪਰਿਵਾਰ ਨਾਲ ਸਲਾਹ ਚੱਲ ਰਹੀ ਸੀ ਜਿਸ ਲਈ ਉਹ ਲੜਕਾ ਪਸੰਦ ਕਰਨ ਲਈ ਪਰਿਵਾਰ ਸਮੇਤ ਬੀਤੀ 14 ਅਕਤੂਬਰ ਨੂੰ ਹਰਿਦੁਆਰ ਗਿਆ ਸੀ।
ਰਿਸ਼ਤੇਦਾਰੀ ’ਚ ਭਰਾ ਲਗਦੇ ਵਰਿੰਦਰ ਨੂੰ ਉਹ ਘਰ ਦੀ ਦੇਖਭਾਲ ਲਈ ਛੱਡ ਕੇ ਗਏ ਸਨ। ਵਰਿੰਦਰ ਇਕ ਬੈਂਕ ਅੰਦਰ ਹਾਊਸਕਿਪਿੰਗ ਦੀ ਨੌਕਰੀ ਕਰਦਾ ਹੈ। ਉਹ ਬੀਤੀ ਰਾਤ 10 ਵਜੇ ਘਰ ਨੂੰ ਤਾਲਾ ਲਗਾ ਕੇ ਆਪਣੀ ਡਿਊਟੀ ’ਤੇ ਚਲਾ ਗਿਆ ਸੀ, ਪਰ ਜਿਵੇਂ ਹੀ ਉਹ ਸ਼ਨੀਵਾਰ ਸਵੇਰੇ 8 ਵਜੇ ਡਿਊਟੀ ਤੋਂ ਵਾਪਸ ਘਰ ਪੁੱਜਾ ਤਾਂ ਮੇਨ ਗੇਟ ਸਣੇ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰੇ ਸਾਮਾਨ ਖਿਲਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰ 5 ਸੋਨੇ ਦੇ ਸੈੱਟ, 11 ਅੰਗੂਠੀਆਂ, 6 ਜੋੜੇ ਵਾਲੀਆਂ, ਭੈਣ ਦੇ ਵਿਆਹ ਲਈ ਰੱਖੇ ਗਹਿਣੇ, ਹੀਰੇ ਦੀ ਚੇਨੀ, ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਸਾਢੇ 4 ਲੱਖ ਦੀ ਨਕਦੀ (ਬੈਂਕ ਤੋਂ ਲਿਆ ਲੋਨ ਵਾਪਸ ਕਰਨ ਲਈ), ਰਸੋਈ ’ਚੋਂ ਗੈਸ ਚੁੱਲ੍ਹਾ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਉਨ੍ਹਾਂ ਦਾ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- 'ਆਪਰੇਸ਼ਨ ਨਾਈਟ ਡੌਮੀਨੇਸ਼ਨ' ; ਜਦੋਂ ਅੱਧੀ ਰਾਤ ਨਾਕਿਆਂ ਦੀ ਚੈਕਿੰਗ ਕਰਨ ਖ਼ੁਦ ਫੀਲਡ 'ਚ ਉਤਰੇ DGP...
ਘਰ ਬਾਹਰ ਦੇ ਬਾਹਰ ਦਿਸੀ ਅਣਪਛਾਤਿਆਂ ਦੀ ਮੂਵਮੇਂਟ
ਸਾਗਰ ਨੇ ਦੱਸਿਆ ਕੀ ਉਨ੍ਹਾਂ ਜਦੋਂ ਆਪਣੇ ਗੁਆਂਢ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਜਾਂਚ ਕੀਤੀ ਤਾਂ ਉਸ ’ਚ ਇਕ ਵਿਅਕਤੀ ਜਿਸ ਨੇ ਮੂੰਹ ਢੱਕ ਰੱਖਿਆ ਸੀ, ਜੋ ਤੜਕੇ 3 ਵਜੇ ਦੇ ਕਰੀਬ ਘਰ ਅੰਦਰ ਦਾਖ਼ਲ ਹੁੰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਵੀ ਘਰ ਦੇ ਬਾਹਰ ਦੋ ਸ਼ੱਕੀ ਵਿਅਕਤੀ ਘੁੰਮਦੇ ਹੋਏ ਦਿਖਾਈ ਦਿੱਤੇ।
ਇਸ ਦੀ ਇਤਲਾਹ ਉਨ੍ਹਾਂ ਵੱਲੋਂ ਹੈਲਪਲਾਈਨ ਨੰਬਰ 112 ’ਤੇ ਦਿੱਤੀ ਗਈ ਤੇ ਮੌਕੇ ’ਤੇ ਪੁੱਜੀ ਪੀ.ਸੀ.ਆਰ. ਦੇ ਮੁਲਾਜ਼ਮਾਂ ਵੱਲੋਂ ਮੌਕੇ ਦਾ ਜਾਇਜ਼ਾ ਲੈਂਦਿਆਂ ਇਸ ਦੀ ਰਿਪੋਰਟ ਸਦਰ ਥਾਣੇ ਜਾ ਦਾਖ਼ਲ ਕਰਵਾਉਣ ਲਈ ਕਿਹਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕਿਸੇ ਮੁਲਾਜ਼ਮ ਵੱਲੋਂ ਮੌਕੇ ਦਾ ਦੌਰਾ ਨਹੀਂ ਕੀਤਾ ਗਿਆ ਸੀ।
ਇਸ ਮੌਕੇ ਹਾਜ਼ਰ ਰੈਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਏਰੀਆ ’ਚ ਪੁਲਸ ਨਫ਼ਰੀ ਦੀ ਬੇਹੱਦ ਘਾਟ ਹੈ। ਦੋ ਦਿਨ ਪਹਿਲਾਂ ਹੀ ਇਕ ਹੋਰ ਘਰ ਵਿਚ ਚੋਰੀ ਦੀ ਘਟਨਾ ਵਾਪਰੀ ਸੀ। ਪੁਲਸ ਪ੍ਰਸ਼ਾਸਨ ਨੂੰ ਇਸ ਪਾਸੇ ਪੈਟਰੌਲਿੰਗ ’ਚ ਵਾਧਾ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ- ਡਿਪ੍ਰੈਸ਼ਨ ਕਾਰਨ ਨੌਜਵਾਨ ਪੀਣ ਲੱਗਾ ਸ਼ਰਾਬ, ਸਵੇਰੇ ਜਦੋਂ ਖੁੱਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਊਜ਼ੀਲੈਂਡ ਭੇਜਣ ਲਈ ਪਹਿਲਾਂ ਲਏ ਲੱਖਾਂ ਰੁਪਏ, ਫ਼ਿਰ ਫੜਾ ਦਿੱਤਾ ਜਾਅਲੀ ਮੈਡੀਕਲ ਤੇ ਆਫਰ ਲੈਟਰ
NEXT STORY