ਦੋਹਾ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਤਰ ਦੇ ਆਪਣੇ ਹਮਰੁਤਬਾ ਸ਼ੇਖ ਮੁਹੰਮਦ ਅਬਦੁਲ ਰਹਿਮਾਨ ਅਲ-ਥਾਨੀ ਨਾਲ ਗੱਲਬਾਤ ਕੀਤੀ ਅਤੇ ਵਿਆਪਕ ਆਧਾਰ ਵਾਲੀ ਰਾਜਨੀਤੀ, ਆਰਥਿਕ, ਡਿਜੀਟਲ ਅਤੇ ਸੁਰੱਖਿਆ ਸਾਂਝੇਦਾਰੀ 'ਤੇ ਚਰਚਾ ਕੀਤੀ। ਖਾੜੀ ਦੇਸ਼ ਦਾ ਦੌਰਾ ਕਰ ਰਹੇ ਜੈਸ਼ੰਕਰ ਨੇ ਭਾਰਤੀ ਸਮੂਹ ਲਈ ਦਿੱਤੇ ਗਏ ਸਮਰਥਨ ਲਈ ਕਤਰ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਅਲ-ਥਾਨੀ ਕਤਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਨਾਲ ਗੱਲਬਾਤ 'ਚ ਵਿਦੇਸ਼ ਮੰਤਰੀ ਨੇ ਨਿਵੇਸ਼ ਅਤੇ ਵਪਾਰ ਦੇ ਵਿਸਤਾਰ 'ਚ ਰੂਚੀ ਦੀ ਸਹਾਰਨਾ ਕੀਤੀ।
ਇਹ ਵੀ ਪੜ੍ਹੋ : ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆਈ 17 ਫੀਸਦੀ ਦੀ ਗਿਰਾਵਟ : WHO
ਜੈਸ਼ੰਕਰ ਨੇ ਟਵੀਟ ਕੀਤਾ ਕਤਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਗੱਲਬਾਤ ਹੋਈ ਹੈ। ਅਸੀਂ ਵਿਆਪਕ ਆਧਾਰ ਵਾਲੀ ਰਾਜਨੀਤਿਕ, ਆਰਥਿਕ, ਡਿਜੀਟਲ ਅਤੇ ਸੁਰੱਖਿਆ ਸਾਂਝੇਦਾਰੀ 'ਤੇ ਚਰਚਾ ਕੀਤੀ। ਨਿਵੇਸ਼ ਅਤੇ ਵਪਾਰ ਦੇ ਵਿਸਤਾਰ 'ਚ ਰੂਚੀ ਦੀ ਸਹਾਰਨਾ ਕਰਦਾ ਹਾਂ। ਭਾਰਤੀ ਸਮੂਹ ਨੂੰ ਦਿੱਤੇ ਗਏ ਸਮਰਥਨ ਲਈ ਕਤਰ ਦੇ ਅਧਿਕਾਰੀਆਂ ਦਾ ਧੰਨਵਾਦ। ਜੈਸ਼ੰਕਰ ਨੇ ਦੋਹਾ 'ਚ ਨਵੇਂ ਦੂਤਘਰ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਮਛਿਆਰਿਆਂ ਲਈ ਵਿਸ਼ੇਸ਼ ਸੋਸਾਇਟੀ ਦੇ ਗਠਨ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆਈ 17 ਫੀਸਦੀ ਦੀ ਗਿਰਾਵਟ : WHO
NEXT STORY