ਭਵਾਨੀਗੜ੍ਹ (ਕਾਂਸਲ/ਵਿਕਾਸ): ਭਵਾਨੀਗੜ੍ਹ ਪਟਿਆਲਾ ਰੋਡ ਉੱਪਰ ਸਪੇਅਰ ਪਾਰਟਸ ਦੀ ਦੁਕਾਨ ਦੀ ਆੜ ਹੇਠ ਮੋਟਰਸਾਈਕਲ ਚੋਰੀ ਕਰਕੇ ਮੋਟਰਸਾਈਕਲਾਂ ਦੇ ਪੁਰਜੇ ਵੇਚਣ ਵਾਲੇ ਇਕ ਦੁਕਾਨਦਾਰ ਨੂੰ ਸਥਾਨਕ ਪੁਲਸ ਵੱਲੋਂ ਕਾਬੂ ਕਰਕੇ ਉਸ ਦੇ ਕਬਜੇ ’ਚੋਂ ਚੋਰੀ ਦੇ 5 ਮੋਟਰਸਾਈਕਲ ਤੇ 4 ਮੋਟਰਸਾਈਕਲਾਂ ਦੇ ਇੰਜਨ ਤੇ ਹੋਰ ਵੱਖ-ਵੱਖ ਪੁਰਜੇ ਬਰਾਮਦ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜਿਸ ਜਗ੍ਹਾ ਡਿੱਗੀਆਂ ਮਿਜ਼ਾਈਲਾਂ, ਉਸ ਜਗ੍ਹਾ ਤੋਂ ਦੇਖੋ ਗਰਾਂਊਂਡ ਜ਼ੀਰੋ ਰਿਪੋਰਟ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਸ਼ਲ ਤੇ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਦੀ ਅਗਵਾਈ ਹੇਠ ਹੈਡ ਕਾਂਸਟੇਬਲ ਗੁਰਜਿੰਦਰ ਸਿੰਘ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਦੀ ਭਾਲ ’ਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਮਿਠਨਦੀਪ ਸਿੰਘ ਉਰਫ ਮਿੱਠੂ ਪੁੱਤਰ ਰਾਜਿੰਦਰ ਸਿੰਘ ਉਰਫ ਭਾਊ ਵਾਸੀ ਪਟਿਆਲਾ ਜੋ ਕਿ ਪਟਿਆਲਾ ਰੋਡ ਉਪਰ ਸਪੇਅਰ ਪਾਰਟਸ ਦੀ ਦੁਕਾਨ ਦੀ ਆੜ ਹੇਠ ਕਥਿਤ ਤੌਰ ’ਤੇ ਮੋਟਰਸਾਈਕਲ ਚੋਰੀ ਕਰਕੇ ਆਪਣੀ ਦੁਕਾਨ ’ਤੇ ਲਿਆ ਕੇ ਇਨ੍ਹਾਂ ਦੀ ਭੰਨ ਤੋੜ ਕਰਕੇ ਇਨ੍ਹਾਂ ਦੇ ਪੁਰਜੇ ਕੱਢ ਕੇ ਵੇਚ ਦਿੰਦਾ ਹੈ। ਪੁਲਸ ਪਾਰਟੀ ਨੇ ਜਦੋਂ ਉਕਤ ਵਿਅਕਤੀ ਦੀ ਦੁਕਾਨ ਉਪਰ ਰੇਡ ਕਰਕੇ ਇਥੇ ਤਲਾਸ਼ੀ ਲਈ ਤਾਂ ਇਸ ਦੇ ਕਬਜੇ ’ਚੋਂ ਪੁਲਸ ਨੂੰ ਚੋਰੀ ਦੇ 5 ਮੋਟਰਸਾਈਕਲ ਚਾਲੂ ਹਾਲਤ ’ਚ ਅਤੇ 4 ਮੋਟਰਸਾਈਕਲਾਂ ਦੇ ਇੰਜ਼ਨ ਸਮੇਤ ਵੱਖ ਵੱਖ ਪੁਰਜੇ ਬਰਾਮਦ ਹੋਏ। ਪੁਲਸ ਨੂੰ ਉਕਤ ਨੂੰ ਗ੍ਰਿਫ਼ਤਾਰ ਕਰਕੇ ਇਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਕਰ ਇਹ ਮਿਜ਼ਾਈਲ ਨਾ ਹੁੰਦੀ ਤਾਂ ਤਬਾਹ ਹੋ ਜਾਂਦੇ 15 ਸ਼ਹਿਰ, ਇਸਦਾ ਭਗਵਾਨ ਵਿਸ਼ਨੂੰ ਨਾਲ ਹੈ ਸਬੰਧ
NEXT STORY