ਗੁਰਦਾਸਪੁਰ (ਵਿਨੋਦ) - ਦੀਨਾਨਗਰ ਪੁਲਸ ਨੇ 2 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਲਾਹਣ, ਚਾਲੂ ਸ਼ਰਾਬ ਦੀ ਭੱਠੀ ਤੇ ਦੇਸੀ ਸ਼ਰਾਬ ਬਰਾਮਦ ਕੀਤੀ ਹੈ।ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਕਿ ਗੁਪਤ ਸੂਚਨਾ ਮਿਲੀ ਕਿ ਪਿੰਡ ਡੀਢਾ ਸੈਣੀਆਂ ਵਿਚ ਇਕ ਔਰਤ ਸੁਨੀਤਾ ਪਤਨੀ ਗੁਰਬਚਨ ਸਿੰਘ ਸ਼ਰਾਬ ਦੀ ਭੱਠੀ ਚਲਾ ਰਹੀ ਹੈ। ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਸ਼ਰਾਬ ਦੀ ਭੱਠੀ ਤੇ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਜਿਸ 'ਤੇ ਪੁਲਸ ਨੇ ਦੱਸੀ ਥਾਂ 'ਤੇ ਛਾਪੇਮਾਰੀ ਕੀਤੀ ਤਾਂ ਸੁਨੀਤਾ ਮੌਕੇ ਤੋਂ ਫਰਾਰ ਹੋ ਗਈ ਪਰ ਪੁਲਸ ਨੇ ਇਕ ਸ਼ਰਾਬ ਦੀ ਚਾਲੂ ਭੱਠੀ, 40 ਕਿਲੋ ਲਾਹਣ ਅਤੇ 22,500 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਨਾਨਗਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਬ-ਇੰਸਪੈਕਟਰ ਮਨਜੀਤ ਕੌਰ ਗਸ਼ਤ ਕਰ ਰਹੀ ਸੀ ਕਿ ਇਕ ਮੁਖਬਰ ਦੀ ਸੂਚਨਾ 'ਤੇ ਪਿੰਡ ਡੀਢਾ ਸੈਣੀਆਂ ਵਿਖੇ ਸੁਰਜੀਤਾ ਪਤਨੀ ਰਮੇਸ਼ ਦੇ ਘਰ ਛਾਪੇਮਾਰੀ ਕੀਤੀ ਤਾਂ ਸੁਰਜੀਤਾ ਮੌਕੇ ਤੋਂ ਫਰਾਰ ਹੋਈ ਪਰ ਪੁਲਸ ਨੇ ਮੌਕੇ ਤੋਂ ਸ਼ਰਾਬ ਤਿਆਰ ਕਰਨ ਵਾਲੀ ਚਾਲੂ ਭੱਠੀ, 40 ਕਿਲੋ ਲਾਹਣ ਅਤੇ 26,250 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਦੋਵਾਂ ਦੇ ਖਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ।
'ਕੈਪਟਨ ਸਰਕਾਰ ਦੇ ਰਾਜ 'ਚ ਔਰਤਾਂ ਅਸੁਰੱਖਿਅਤ'
NEXT STORY