ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ-ਫਗਵਾੜਾ ਮੇਨ ਰੋਡ 'ਤੇ ਮੇਹਟੀਆਣਾ ਦੇ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਭੈਣ-ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਜ਼ਖ਼ਮੀ ਹਾਲਤ 'ਚ ਪਵਨ ਪੁੱਤਰ ਸੋਹਣ ਲਾਲ ਤੇ ਉਸ ਦੀ ਭੈਣ ਰੀਨਾ ਵਾਸੀ ਪਿੰਡ ਪੰਡੋਰੀ ਕੱਦ ਨੂੰ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਮੈਡੀਕਲ ਟੀਮ ਤੇ ਡਾਕਟਰਾਂ ਅਨੁਸਾਰ ਰੀਨਾ ਦੇ ਮੂੰਹ 'ਚ ਡੂੰਘੇ ਜ਼ਖ਼ਮ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ 20 ਸਾਲਾ ਰੀਨਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦਾ ਪਤੀ ਸੋਹਣ ਲਾਲ ਹਾਦਸੇ ਦਾ ਸ਼ਿਕਾਰ ਹੋ ਕੇ ਅਪਾਹਜਾਂ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਤੇ ਇਹ ਦੋਵੇਂ ਭੈਣ-ਭਰਾ ਮਿਲ ਕੇ ਕੰਮ ਕਰਦੇ ਹਨ। ਉਸ ਨੇ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਸਾਨੂੰ ਨਿਆਂ ਦਿਵਾਇਆ ਜਾਵੇ।
ਘਰ 'ਚ ਦਾਖਲ ਹੋ ਕੇ ਗੋਲੀ ਚਲਾਉਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ
NEXT STORY