ਅੰਮ੍ਰਿਤਸਰ, (ਛੀਨਾ)- ਪੁਲਸ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਘਰ ਆ ਕੇ ਹਮਲਾ ਕਰਨ ਦੇ ਦੋਸ਼ 'ਚ ਗਹਿਰੀ ਮੰਡੀ ਦੇ ਰਹਿਣ ਵਾਲੇ 8 ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਆਰੰਭ ਦਿੱਤੀ ਹੈ। ਇਸ ਸਬੰਧੀ ਬਲਰਾਜ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਗਹਿਰੀ ਮੰਡੀ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ 28 ਦਸੰਬਰ ਨੂੰ ਸਵੇਰੇ 7 ਕੁ ਵਜੇ ਦੇ ਕਰੀਬ ਮੈਂ ਘਰ 'ਚ ਖੜ੍ਹਾ ਟਰੈਕਟਰ ਸਟਾਰਟ ਕਰਨ ਲੱਗਾ ਸੀ ਕਿ ਉਸੇ ਵਕਤ ਗੁਆਂਢ 'ਚ ਰਹਿਣ ਵਾਲੇ ਮੁਖਤਾਰ ਸਿੰਘ ਪੁੱਤਰ ਕੁੰਨਣ ਸਿੰਘ, ਮਨਪ੍ਰੀਤ ਕੌਰ ਪਤਨੀ ਮੁਖਤਾਰ ਸਿੰਘ, ਪ੍ਰਕਾਸ਼ ਕੌਰ ਪਤਨੀ ਕੁੰਨਣ ਸਿੰਘ, ਰੂਬੀ ਪਤਨੀ ਸੁਖਜੀਤ ਸਿੰਘ, ਬਲਦੇਵ ਸਿੰਘ ਪੁੱਤਰ ਦੀਵਾਨ ਸਿੰਘ, ਸੁਖਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਪਰਮਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਦੀਵਾਨ ਸਿੰਘ (ਸਾਰੇ ਵਾਸੀ ਗਹਿਰੀ ਮੰਡੀ) ਨੇ ਪਿਸਤੌਲ, ਰਾਈਫਲ ਤੇ ਤੇਜ਼ਧਾਰਾਂ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ 'ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਮੈਂ (ਬਲਰਾਜ ਸਿੰਘ) ਤੇ ਮੇਰਾ ਪਿਤਾ ਸਕੱਤਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਇਸ ਕੇਸ 'ਚ ਲੰਮੀ ਤਫਤੀਸ਼ ਤੋਂ ਬਾਅਦ ਉਕਤ ਹਮਲਾਵਰਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
NEXT STORY