ਰੂਪਨਗਰ, (ਵਿਜੇ)- ਕੁੱਟ-ਮਾਰ ਦੇ ਮਾਮਲੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ’ਚ ਜ਼ਖਮੀ ਰਾਜੇਸ਼ ਕੁਮਾਰ ਪੁੱਤਰ ਮਹਿੰਦਰ ਲਾਲ ਨਿਵਾਸੀ ਰੇਲਵੇ ਕਾਲੋਨੀ ਨੇ ਦੱਸਿਆ ਕਿ ਉਹ ਪੁਰਾਣੇ ਬੱਸ ਅੱਡੇ ’ਚ ਸਥਿਤ ਗੈਸਟ ਹਾਊਸ ’ਚ ਕੰਮ ਕਰਦਾ ਹੈ।
ਬੀਤੀ ਰਾਤ ਉਸ ਨੇ ਆਪਣੇ ਮੈਨੇਜਰ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਦੇ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ ਗਈ ਅਤੇ ਲੋਹੇ ਦੀ ਪਾਇਪ ਨਾਲ ਉਸ ’ਤੇ ਵਾਰ ਕੀਤੇ। ਜਿਸਦੇ ਕਾਰਨ ਉਸਦੇ ਸਰੀਰ ’ਤੇ ਕਈ ਨਿਸ਼ਾਨ ਵੀ ਪੈ ਗਏ। ਉਸਨੂੰ ਬਾਅਦ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
2-2 ਹਜ਼ਾਰ ਦੇ ਨਕਲੀ ਨੋਟ ਤਿਆਰ ਕਰਨ ਵਾਲਾ ਕਿੰਗ-ਪਿੰਨ ਕਾਬੂ, ਨੋਟ ਵੀ ਬਰਾਮਦ
NEXT STORY