ਪਠਾਨਕੋਟ, (ਸ਼ਾਰਦਾ)- ਬੀਤੇ ਦਿਨ 2-2 ਹਜ਼ਾਰ ਦੇ ਨਕਲੀ ਨੋਟ ਚਲਾਉਣ ਵਾਲੀ ਇਕ ਔਰਤ ਅਤੇ ਵਿਅਕਤੀ ਨੂੰ ਡਵੀਜ਼ਨ ਨੰ. 1 ਦੀ ਪੁਲਸ ਨੇ ਕਾਰ (ਨੰ. ਪੀ ਬੀ 01 ਬੀ/3319) ਸਮੇਤ ਕਾਬੂ ਕੀਤਾ ਸੀ। ਅੱਗੇ ਇਸ ਸਬੰਧ ਵਿਚ ਹੋਰ ਕਈ ਖੁਲਾਸੇ ਹੋਏ ਹਨ।
ਅੱਜ ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਯਸ਼ਪਾਲ ਪੁੱਤਰ ਗਰੋਵਰ ਵਾਸੀ ਨਵੀਂ ਅਾਬਾਦੀ ਫਤਿਹਗਡ਼੍ਹ ਚੂਡ਼ੀਆਂ ਰੋਡ ਅੰਮ੍ਰਿਤਸਰ ਅਤੇ ਔਰਤ ਬਲਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਅਮਨ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਅਰੁਣ ਕੁਮਾਰ ਨੇ ਪੁਲਸ ਪਾਰਟੀ ਸਮੇਤ ਵਾਹਨਾਂ ਦੀ ਚੈਕਿੰਗ ਲਈ ਵਾਲਮੀਕਿ ਚੌਕ ਵਿਚ ਨਾਕਾ ਲਾਇਆ ਹੋਇਆ ਸੀ ਕਿ ਸੂਚਨਾ ਮਿਲੀ ਕਿ ਉਕਤ ਦੋਵੇਂ ਮੁਲਜ਼ਮ ਕਾਰ ਵਿਚ ਸਵਾਰ ਹੋ ਕੇ 2-2 ਹਜ਼ਾਰ ਦੇ ਜਾਅਲੀ ਨੋਟ ਚਲਾ ਕੇ ਸਾਮਾਨ ਖਰੀਦ ਰਹੇ ਹਨ। ਉਪਰੰਤ ਪੁਲਸ ਪਾਰਟੀ ਨੇ ਕਾਰਵਾਈ ਕਰਦਿਅਾਂ ਦੋਵਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਤਲਾਸ਼ੀ ਦੌਰਾਨ ਯਸ਼ਪਾਲ ਕੋਲੋਂ 5 ਨੋਟ 2-2 ਹਜ਼ਾਰ ਅਤੇ ਬਲਜੀਤ ਕੌਰ ਕੋਲੋਂ 6 ਨੋਟ ਬਰਾਮਦ ਕੀਤੇ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਇਕ ਸਾਥੀ ਸੰਨੀ ਪੁੱਤਰ ਸੁਖਦੇਵ ਵਾਸੀ ਪਿੰਡ ਮੋਜੋਵਾਲੀ ਥਾਣਾ ਨੰਗਲ (ਰੋਪਡ਼) ਜੋ ਕਿ ਬਡਾਲਾ (ਊਨਾ) ਵਿਚ ਰਹਿ ਰਿਹਾ ਹੈ। ਕਾਬੂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਸੰਨੀ ਨੂੰ ਉਸ ਦੀ ਗੱਡੀ (ਨੰ. ਐੱਚ ਆਰ 51 ਟੀ/3113) ਨਾਲ ਡਲਹੌਜ਼ੀ ਰੋਡ ਤੋਂ ਆਉਂਦੇ ਸਮੇਂ ਲਾਲ ਬੱਤੀ ਚੌਕ ਤੋਂ ਕਾਬੂ ਕਰ ਲਿਆ। ਸੰਨੀ ਕੋਲੋਂ ਵੀ ਤਲਾਸ਼ੀ ਦੌਰਾਨ 4 ਨੋਟ 2-2 ਹਜ਼ਾਰ ਦੇ ਬਰਾਮਦ ਹੋਏ ਹਨ। ਬਾਅਦ ਵਿਚ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਗੱਡੀ ਦੀ ਡਿੱਕੀ ਵਿਚੋਂ ਸਕੈਨਰ ਅਤੇ ਪ੍ਰਿੰਟਰ ਮਿਲਿਆ। ਪੁਲਸ ਨੇ ਤਿੰਨੋਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਤੋਂ ਅੱਗੇ ਹੋਰ ਵੀ ਪੁੱਛਗਿੱਛ ਜਾਰੀ ਹੈ।
ਲੱਖ ਰੁਪਏ ਦੇ ਨਕਲੀ ਨੋਟਾਂ ਬਦਲੇ ਲੈਂਦਾ ਸੀ 8 ਤੋਂ 10 ਹਜ਼ਾਰ
®ਕਾਬੂ ਮੁਲਜ਼ਮ ਸੰਨੀ ਨੇ ਦੱਸਿਆ ਕਿ ਉਹ ਸਿਰਫ਼ ਅੱਠਵੀਂ ਤੱਕ ਪਡ਼੍ਹਿਆ ਹੈ। ਇਸ ਮਾਮਲੇ ਵਿਚ ਕਾਬੂ ਬਲਜੀਤ ਕੌਰ ਦੀ ਸੰਨੀ ਨਾਲ ਜਾਣ-ਪਛਾਣ ਸੀ। ਬਲਜੀਤ ਦੇ ਕਹਿਣ ’ਤੇ ਹੀ ਉਹ 2-2 ਹਜ਼ਾਰ ਦੇ ਨਕਲੀ ਨੋਟ ਸਕੈਨਰ ਅਤੇ ਪ੍ਰਿੰਟਰ ਦੀ ਸਹਾਇਤਾ ਨਾਲ ਤਿਆਰ ਕਰਦਾ ਸੀ। ਬਲਜੀਤ ਦੀ ਮੰਗ ’ਤੇ ਉਹ ਇਕ ਲੱਖ ਰੁਪਏ ਦੇ ਨਕਲੀ ਨੋਟ ਦੇ ਬਦਲੇ ਸਿਰਫ਼ 8 ਤੋਂ 10 ਹਜ਼ਾਰ ਦੇ ਅਸਲੀ ਨੋਟ ਪ੍ਰਾਪਤ ਕਰਦਾ ਸੀ। ਉਹ ਪਿਛਲੇ ਡੇਢ-ਦੋ ਸਾਲ ਤੋਂ ਇਸੇ ਗੋਰਖਧੰਦੇ ਵਿਚ ਸ਼ਾਮਲ ਸੀ ਅਤੇ ਨਕਲੀ ਨੋਟਾਂ ਲਈ ਉਹ ਕਾਗਜ਼ ਦਿੱਲੀ ਤੋਂ ਲਿਅਾਂਦਾ ਸੀ।
ਪੁਲਸ ਮੁਲਾਜ਼ਮਾਂ ਵੱਲੋਂ ਸਿੱਖ ਨੌਜਵਾਨ ਦੀ ਭਰੇ ਬਾਜ਼ਾਰ ’ਚ ਕੁੱਟ-ਮਾਰ, ਲੋਕਾਂ ’ਚ ਰੋਸ
NEXT STORY