ਅੰਮ੍ਰਿਤਸਰ (ਰਮਨ) - ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ’ਚ ਲੋਕਲ ਬਾਡੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਜਿਸ ਵਿਚ ਕਮੇਟੀ ਨੇ ਦਸੰਬਰ ਮਹੀਨੇ ਵਿਚ 7 ਤਾਰੀਖ ਨੂੰ ਅੰਮ੍ਰਿਤਸਰ ਨਗਰ ਨਿਗਮ ਵਿਚ ਮੀਟਿੰਗ ਕਰਨ ਲਈ ਆਉਣਾ ਸੀ ਪਰ ਕਮਿਸ਼ਨਰ ਦੇ ਤਬਾਦਲੇ ਤੋਂ ਬਾਅਦ ਕਮੇਟੀ ਦੀ ਬੈਠਕ ਨਹੀਂ ਹੋ ਸਕੀ, ਜਿਸ ਨੂੰ ਲੈ ਕੇ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੇ ਨਗਰ ਨਿਗਮ ਅੰਮ੍ਰਿਤਸਰ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਬੈਠਕ ਹੋਈ। ਇਸ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਦੋਵਾਂ ਏਜੰਸੀਆਂ ਦੇ ਕੰਮਕਾਜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਅਧਿਕਾਰੀ ਜਨਤਕ ਡੀਲਿੰਗ ਸਹੀ ਢੰਗ ਨਾਲ ਕਰਨ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਗੋਗੀ, ਵਿਧਾਇਕ ਜੀਵਨਜੋਤ ਕੌਰ, ਅਮਨਦੀਪ ਕੌਰ, ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਮੈਂਬਰ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਰਣਵੀਰ ਸਣੇ ਕਈ ਯਾਤਰੀਆਂ ਨੇ ਰਨਵੇਅ ’ਤੇ ਖਾਧਾ ਖਾਣਾ, ਸਰਕਾਰ ਨੇ ਇੰਡੀਗੋ ਨੂੰ ਭੇਜਿਆ ਨੋਟਿਸ
ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਐੱਮ. ਟੀ. ਪੀ. ਨਰਿੰਦਰ ਸ਼ਰਮਾ, ਐੱਸ. ਈ. ਸੰਦੀਪ ਸਿੰਘ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਅਤੇ ਟਰੱਸਟ ਦੇ ਅਧਿਕਾਰੀ ਹਾਜ਼ਰ ਸਨ। ਸ਼ਹਿਰ ਵਿਚ ਕਬਜ਼ਿਆਂ ਸਬੰਧੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਵੱਲ ਸਖ਼ਤੀ ਨਾਲ ਧਿਆਨ ਦਿੱਤਾ ਜਾਵੇ ਅਤੇ ਨਿਗਮ ਨੂੰ ਆਪਣੇ ਪ੍ਰਾਪਰਟੀ ਟੈਕਸ ਅਤੇ ਵਾਟਰ ਸਪਲਾਈ ਸੀਵਰੇਜ ਦੀ ਆਮਦਨ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ। ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਡੇਅਰੀ ਕੰਪਲੈਕਸ ਝਬਾਲ ਰੋਡ ’ਤੇ ਪਸ਼ੂ ਪਾਲਣ ਹਸਪਤਾਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨੂੰ ਸ਼ੁਰੂ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ
ਅੰਦਰੂਨੀ ਸ਼ਹਿਰਾਂ ਵਿਚ ਬਣੇ ਹੋਟਲਾਂ ਨੂੰ ਸੰਜੀਵਨੀ ਮਿਲਣ ਦਾ ਮੌਕਾ ਮਿਲ ਸਕਦਾ ਹੈ। ਇਸ ਸਬੰਧੀ ਕਮੇਟੀ ਮੈਂਬਰਾਂ ਨੇ ਐੱਮ. ਟੀ. ਪੀ. ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਟਲਾਂ ਸਬੰਧੀ ਆਪਣੀ ਰਿਪੋਰਟ ਜਲਦੀ ਪੇਸ਼ ਕਰਨ ਤਾਂ ਜੋ ਹੋਟਲ ਬਣ ਚੁੱਕੇ ਹਨ, ਉਨ੍ਹਾਂ ਲਈ ਓ. ਟੀ. ਐੱਸ. ਸਕੀਮ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਰਿਪੋਰਟ ਆਉਣ ’ਤੇ ਇਹ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਕਮੇਟੀ ਕਾਫੀ ਸਖ਼ਤ ਸੀ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜੇਕਰ ਕੰਪਨੀ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਇਸ ਸਬੰਧੀ ਰਿਪੋਰਟ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਜੋ ਕੰਪਨੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ, ਉਥੇ ਹੀ ਨਿਗਮ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਸ਼ਹਿਰ ਵਿੱਚ ਸਫ਼ਾਈ ਸਬੰਧੀ ਯੋਗ ਉਪਰਾਲੇ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਇੰਨਾ ਵੱਡਾ ਡੰਪ ਹੈ ਕਿ ਉਥੇ ਐਕਸਪ੍ਰੈੱਸ ਹਾਈਵੇਅ ਬਣਾਇਆ ਜਾ ਰਿਹਾ ਹੈ ਅਤੇ ਮਲਬੇ ਦੀ ਜ਼ਰੂਰਤ ਹੈ। ਜੇਕਰ ਉਨ੍ਹਾਂ ਨਾਲ ਗੱਲ ਕੀਤੀ ਜਾਵੇ ਤਾ ਜਿਹੜਾ ਉਨ੍ਹਾਂ ਦੀ ਜਰੂਰਤ ਦਾ ਮਲਬਾ ਨਿਕਲਦਾ ਹੈ ਤਾ ਸ਼ਹਿਰ ਵਿਚ ਡੰਪ ਤੋਂ ਕਾਫੀ ਨਿਜ਼ਾਤ ਮਿਲ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਹੋ ਜਾਵੇਗਾ ਤਲਾਕ? ਸਮਰਥ ਨੇ ਦੱਸੀ ਰਿਸ਼ਤੇ ਦੀ ਸੱਚਾਈ
ਟਰੱਸਟ ਦੇ ਅਧਿਕਾਰੀ ਨੂੰ ਫਿਟਕਾਰ - ਕਮੇਟੀ ਦੇ ਇੱਕ ਮੈਂਬਰ ਨੇ ਨਗਰ ਸੁਧਾਰ ਟਰੱਸਟ ਦੇ ਇੱਕ ਐਕਸੀਅਨ ਨੂੰ ਜੰਮ ਕੇ ਫੁਟਕਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵਿਧਾਇਕ ਫੋਨ ਕਰ ਕੇ ਬੁਲਾਉਦਾ ਹੈ ਤਾ ਉਹ ਜਾਂਦੇ ਹਨ ਅਤੇ ਆਪਣੀ ਮਨਮਾਨੀਆਂ ਕਰਦੇ ਹਨ, ਜਿਸ ਨੂੰ ਲੈ ਕੇ ਕਮੇਟੀ ਮੈਂਬਰ ਜੰਮ ਕੇ ਵਰ੍ਹੇ ਅਤੇ ਅਫਸਰ ਦੇ ਮੂੰਹ ਤੋਂ ਕੋਈ ਸ਼ਬਦ ਨਾ ਨਿਕਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਡਰੱਗ ਰੈਕੇਟ ਮਾਮਲੇ ’ਚ ਨਵੀਂ ਐੱਸ. ਆਈ. ਟੀ. ਨੇ ਕੀਤੀ ਮਜੀਠੀਆ ਤੋਂ 7 ਘੰਟੇ ਪੁੱਛਗਿੱਛ
NEXT STORY