ਜਲੰਧਰ - ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ਵਿੱਚੋਂ ਇੱਕ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੀ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।

ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਅਦਾਕਾਰਾ ਨੇ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ।

ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਬਾਰਬੀ ਡੌਲ ਵਰਗੀ ਲੱਗ ਰਹੀ ਹੈ।

ਅਦਾਕਾਰਾ ਦੀਆਂ ਪਿਛਲੇ ਸਾਲ 2 ਫ਼ਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸਨ।

ਇਸ ਸਾਲ ਦੀ ਗੱਲ ਕਰੀਏ ਤਾਂ 2024 'ਚ ਵੀ ਸੋਨਮ ਬਾਜਵਾ ਕਈ ਫ਼ਿਲਮਾਂ 'ਚ ਨਜ਼ਰ ਆਵੇਗੀ, ਜਿਨ੍ਹਾਂ 'ਚੋਂ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਸ਼ੁਰੂ ਹੋਈ ਹੈ।



Salman Khan ਨੂੰ ਐਸ਼ਵਰਿਆ ਰਾਏ ਬਾਰੇ ਪੁੱਛਿਆ ਇਹ ਸਵਾਲ, ਅਦਾਕਾਰ ਨੇ ਕਿਹਾ....
NEXT STORY