ਪੰਚਕੂਲਾ/ਭਵਾਨੀਗੜ੍ਹ(ਵਿਕਾਸ /ਅੱਤਰੀ/ਸੰਜੀਵ/ਸੋਢੀ)— ਪੰਚਕੂਲਾ ਪੁਲਸ ਦੀ ਹਿਰਾਸਤ ਵਿੱਚ 6 ਦਿਨਾਂ ਦੇ ਰਿਮਾਂਡ ਤੇ ਚੱਲ ਰਹੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਅਤੇ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜਦ ਹਨੀਪ੍ਰੀਤ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਨਾਲ ਲੈ ਕੇ ਹਰਿਆਣਾ ਪੁਲਸ ਵੀਰਵਾਰ ਸਵੇਰੇ ਭਵਾਨੀਗੜ੍ਹ ਥਾਣੇ ਵਿੱਚ ਪਹੁੰਚੀ। ਹਰਿਆਣਾ ਪੁਲਸ ਦੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਨਾਲ ਲੈ ਕੇ ਥਾਣੇ ਵਿੱਚ ਆਉਣ ਦੀ ਸੂਹ ਮਿਲਦੀਆਂ ਹੀ ਵੱਡੀ ਗਿਣਤੀ ਵਿੱਚ ਪਹੁੰਚੇ ਮੀਡੀਆ 'ਤੇ ਆਮ ਲੋਕਾਂ ਨੂੰ ਦੇਖ ਕੇ ਸੁਰੱਖਿਆ ਦੇ ਮੱਦੇ ਨਜਰ ਪੁਲਸ ਨੇ ਥਾਣੇ ਦਾ ਮੁੱਖ ਗੇਟ ਕਰੀਬ ਇੱਕ ਘੰਟੇ ਲਈ ਬੰਦ ਕਰਕੇ ਰੱਖਿਆ। ਜਿਸ ਦੌਰਾਨ ਕਿਸੇ ਵੀ ਮੀਡੀਆ ਕਰਮੀ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਬਾਅਦ ਵਿੱਚ ਪੁਲਸ ਸੁਰੱਖਿਆ ਹੇਠ ਲੋਕਲ ਪੁਲਸ ਨੇ ਹਰਿਆਣਾ ਪੁਲਸ ਨੂੰ ਪਾਈਲਟ ਕਰਕੇ ਮੁਲਾਜਮਾਂ ਸਮੇਤ ਇੱਥੋ ਰਵਾਨਾ ਕੀਤਾ।
ਹਾਲਾਂਕਿ ਇਸ ਦੌਰਾਨ ਹਰਿਆਣਾ ਪੁਲਸ ਦਾ ਹਨੀਪ੍ਰੀਤ ਹੋਰਾਂ ਨੂੰ ਭਵਾਨੀਗੜ੍ਹ ਥਾਣੇ ਲੈ ਕੇ ਆਉਣ ਦਾ ਮਕਸਦ ਪੂਰੀ ਤਰਾਂ ਸਪਸ਼ਟ ਨਹੀਂ ਹੋ ਸਕਿਆ ਪਰੰਤੂ ਲੋਕਾਂ ਦੇ ਮੂੰਹ 'ਤੇ ਚਰਚਾ ਹੈ ਕਿ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਭੜਕੀ ਹਿੰਸਾ ਮਗਰੋਂ 37 ਦਿਨਾਂ ਤੱਕ ਪੁਲਸ ਦੀ ਗ੍ਰਿਫਤ ਤੋਂ ਬਚਣ ਲਈ ਹਨੀਪ੍ਰੀਤ ਇੱਕ ਦੋ ਦਿਨ ਭਵਾਨੀਗੜ੍ਹ ਇਲਾਕੇ ਵਿੱਚ ਕਿਸੇ ਡੇਰਾ ਸਮੱਰਥਕ ਕੋਲ ਵੀ ਰਹਿੰਦੀ ਰਹੀ। ਜਿਸ ਦੇ ਚੱਲਦਿਆਂ ਹੀ ਅੱਜ ਹਰਿਆਣਾ ਪੁਲਸ ਜਾਂਚ ਪੜਤਾਲ ਕਰਨ ਅਤੇ ਕੋਈ ਹੋਰ ਸਬੂਤ ਇਕੱਠੇ ਕਰਨ ਲਈ ਉਸ ਨੂੰ ਇੱਥੇ ਲੈ ਕੇ ਆਈ। ਉਧਰ ਇਸ ਸੰਬੰਧੀ ਡੀ.ਐਸ.ਪੀ. (ਆਰ) ਸੰਗਰੂਰ ਸੰਦੀਪ ਵਡੇਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਚਰਚਾਵਾਂ ਨੂੰ ਨਕਾਰਦਿਆਂ ਕਿਹਾ ਕਿ ਪੰਚਕੂਲਾ ਤੋਂ ਸਵੇਰ ਦੇ ਚੱਲੇ ਹਰਿਆਣਾ ਪੁਲਸ ਦੇ ਮੁਲਾਜਮ ਭਵਾਨੀਗੜ੍ਹ ਥਾਣੇ ਵਿੱਚ ਸਿਰਫ ਕੁਝ ਦੇਰ ਅਰਾਮ ਕਰਨ ਲਈ ਰੁੱਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਥੇ ਰੁੱਕਣ ਦਾ ਕੋਈ ਮਕਸੱਦ ਨਹੀਂ ਰਿਹਾ।
ਰਨਵੇ ਬਣਾਉਣ ਲਈ ਅਥਾਰਟੀ ਨੇ ਕਈ ਫਲਾਈਟਾਂ ਕੀਤੀਆਂ ਰੱਦ, ਵਧਿਆ 40 ਤੋਂ 45 ਫੀਸਦੀ ਕਿਰਾਇਆ
NEXT STORY