ਜਲੰਧਰ (ਵੈੱਬਡੈਸਕ)- ਲੋਕ ਅਕਸਰ ਹੀ ਢਾਬਿਆਂ-ਹੋਟਲਾਂ 'ਤੇ ਖਾਣਾ ਖਾਣ ਲਈ ਜਾਂਦੇ ਹਨ, ਤਾਂ ਜੋ ਰੁਝੇਵੇਂ ਭਰੇ ਜੀਵਨ ਤੋਂ ਥੋੜ੍ਹੀ ਦੇਰ ਲਈ ਨਿਜ਼ਾਤ ਪਾ ਸਕਣ। ਪਰ ਇਸ ਦੌਰਾਨ ਕਈ ਵਾਰ ਲੋਕਾਂ ਦਾ ਸਵਾਦ ਖ਼ਰਾਬ ਵੀ ਹੋ ਜਾਂਦਾ ਹੈ, ਜਦੋਂ ਉਨ੍ਹਾਂ ਦੇ ਖਾਣੇ 'ਚੋਂ ਕੋਈ ਬਾਹਰੀ ਚੀਜ਼ ਮਿਲਦੀ ਹੈ। ਕਾਫ਼ੀ ਸਮੇਂ ਤੋਂ ਖਾਣ ਦੀਆਂ ਚੀਜ਼ਾਂ 'ਚੋਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਸੁੰਡੀਆਂ ਜਾਂ ਸ਼ਾਕਾਹਾਰੀ ਭੋਜਨ 'ਚੋਂ ਮਾਸ ਆਦਿ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਅਜਿਹਾ ਹੀ ਇਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਮਸ਼ਹੂਰ ਪ੍ਰਭੂ ਜੀ ਦਿੱਲੀ ਪਹਾੜਗੰਜ ਵਾਲਿਆਂ ਦੀ ਦੁਕਾਨ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਵਿਅਕਤੀ ਪਰਿਵਾਰ ਸਣੇ ਉੱਥੇ ਛੋਲੇ-ਭਟੂਰੇ ਖਾਣ ਆਇਆ ਹੋਇਆ ਸੀ। ਉਸ ਨੇ ਜਦੋਂ ਸਬਜ਼ੀ ਮੰਗਵਾਈ ਤਾਂ ਉਸ 'ਚੋਂ ਇਕ ਹਰੀ ਡੰਡੀ ਵਰਗੀ ਚੀਜ਼ ਨਿਕਲੀ, ਜਿਸ ਨੂੰ ਧਿਆਨ ਨਾਲ ਦੇਖਣ 'ਤੇ ਪਤਾ ਲੱਗਿਆ ਕਿ ਇਹ ਇਕ ਕੰਨ ਖਜੂਰਾ ਹੈ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਇਸ ਮਗਰੋਂ ਹੱਦ ਤਾਂ ਉਦੋਂ ਹੋ ਗਈ ਜਦੋਂ ਉਕਤ ਵਿਅਕਤੀ ਨੇ ਦੁਕਾਨ ਵਾਲੇ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਜੀ ਇਹ ਕੰਨਖਜੂਰਾ ਨਹੀਂ, ਪਾਲਕ ਦੀ ਡੰਡੀ ਹੈ। ਇਹ ਸੁਣ ਗਾਹਕ ਨੇ ਕਿਹਾ ਕਿ ਜੇ ਇਹ ਪਾਲਕ ਦੀ ਡੰਡੀ ਹੈ ਤਾਂ ਉਹ ਉਸ ਨੂੰ ਖਾ ਕੇ ਦਿਖਾਏ। ਇਸ ਮਗਰੋਂ ਦੁਕਾਨ 'ਤੇ ਖੂਬ ਹੰਗਾਮਾ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ ’ਚ ਚੁੱਕਿਆ ਪੰਜਾਬ ਦੇ ਖਿਡਾਰੀਆਂ ਨਾਲ ਹੋ ਰਹੇ ਵਿਤਕਰੇ ਦਾ ਮੁੱਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
NEXT STORY