ਲੁਧਿਆਣਾ(ਰਿਸ਼ੀ)-ਚੀਮਾ ਚੌਕ ਨੇੜੇ ਇੰਡਸਟ੍ਰੀਅਲ ਏਰੀਆ 'ਚ ਇਨਸੈਂਟ ਕੰਪਨੀ ਦੇ 3 ਮੰਜ਼ਿਲਾ ਗੋਦਾਮ 'ਚ ਸੋਮਵਾਰ ਤੜਕੇ 4 ਵਜੇ ਅੱਗ ਲੱਗ ਗਈ। ਅੱਗ ਲੱਗਣ ਨਾਲ ਅੰਦਰ ਪਈਆਂ ਕਰੋੜਾਂ ਦੀਆਂ ਦਵਾਈਆਂ ਸੜ ਕੇ ਸੁਆਹ ਹੋ ਗਈਆਂ। ਪਤਾ ਲਗਦੇ ਹੀ ਥਾਣਾ ਡਵੀਜ਼ਨ ਨੰ. 6 ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ। ਅੱਗ ਲੱਗਣ ਕਾਰਨ ਬਿਲਡਿੰਗ 'ਚ ਕੈਮੀਕਲ ਦੇ ਸੜਨ 'ਤੇ ਕਈ ਹਲਕੇ ਧਮਾਕੇ ਵੀ ਹੋਏ। ਅੱਜ 'ਤੇ ਕਾਬੂ ਪਾਉਣ ਲਈ 25 ਫਾਇਰਮੈਨਾਂ ਨੂੰ 12 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ। ਅੱਗ ਦੀ ਲਪੇਟ 'ਚ ਆਈਆਂ ਦਵਾਈਆਂ ਦੇ ਸੜਨ ਕਾਰਨ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਬਚਾਅ ਕਾਰਜਾਂ 'ਚ ਜੁਟੇ ਫਾਇਰਮੈਨਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਜੀ. ਐੱਨ. ਬਾਂਸਲ ਨੇ ਦੱਸਿਆ ਕਿ ਕੰਪਨੀ ਦਾ 3 ਮੰਜ਼ਿਲਾ ਗੋਦਾਮ ਹੈ। ਬਿਲਡਿੰਗ ਦੀ ਬੇਸਮੈਂਟ ਵਿਚ ਵੀ ਦਵਾਈਆਂ ਰੱਖੀਆਂ ਹੋਈਆਂ ਹਨ ਅਤੇ ਸਭ ਤੋਂ ਉੱਪਰ ਆਫਿਸ ਹੈ। ਉਹ ਕੰਪਨੀ ਦੇ ਪੰਜਾਬ ਦੇ ਡਿਸਟ੍ਰੀਬਿਊਟਰ ਹਨ। ਸ਼ਨੀਵਾਰ ਸ਼ਾਮ ਲਗਭਗ 7.30 ਵਜੇ ਹਰ ਰੋਜ਼ ਵਾਂਗ ਲਾਕ ਲਾ ਕੇ ਚਲੇ ਗਏ। ਐਤਵਾਰ ਨੂੰ ਛੁੱਟੀ ਹੋਣ ਕਾਰਨ ਕੋਈ ਨਹੀਂ ਆਇਆ। ਸੋਮਵਾਰ ਤੜਕੇ 4 ਵਜੇ ਉੱਪਰੀ ਮੰਜ਼ਿਲ 'ਤੇ ਰਹਿਣ ਵਾਲੇ ਵਿਜੇ ਕੁਮਾਰ ਨੇ ਫੋਨ 'ਤੇ ਅੱਗ ਲੱਗਣ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਤੁਰੰਤ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ। ਦੇਰ ਸ਼ਾਮ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ ਅਤੇ 50 ਤੋਂ ਜ਼ਿਆਦਾ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੋਂ ਮੰਗਵਾਈਆਂ। ਮਾਲਕ ਦੇ ਮੁਤਾਬਕ ਉਨ੍ਹਾਂ ਨੂੰ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਉੱਪਰ ਸੁੱਤੇ ਲੋਕਾਂ ਨੇ ਪਾਣੀ ਦੀ ਪਾਈਪ ਦੇ ਸਹਾਰੇ ਉੱਤਰ ਕੇ ਬਚਾਈ ਜਾਨ
ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਰਹਿਣ ਵਾਲੇ ਹਰੀਸ਼ ਚੰਦਰ ਨੇ ਦੱਸਿਆ ਕਿ ਉਹ ਆਪਣੇ ਭਰਾ ਵਿਜੇ ਕੁਮਾਰ ਅਤੇ ਭਾਬੀ ਅਨੀਤਾ ਸਮੇਤ ਉੱਪਰਲੀ ਮੰਜ਼ਿਲ 'ਤੇ ਹੀ ਸੁੱਤਾ ਸੀ। ਉਨ੍ਹਾਂ ਨੂੰ ਅੱਗ ਲੱਗਣ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਗੁਆਂਢੀਆਂ ਨੇ ਰੌਲਾ ਪਾਇਆ। ਜਦੋਂ ਉਹ ਉੱਠ ਕੇ ਆਪਣਾ ਬਚਾਅ ਕਰਨ ਲਈ ਥੱਲੇ ਆਉਣ ਲੱਗੇ ਤਾਂ ਪੌੜੀਆਂ ਵਿਚ ਕਾਫੀ ਅੱਗ ਸੀ, ਜਿਸ ਤੋਂ ਬਾਅਦ ਉਨ੍ਹਾਂ ਸਮਝਦਾਰੀ ਦਿਖਾਉਂਦਿਆਂ ਉੱਪਰ ਪਈ ਪਾਣੀ ਦੀ ਪਾਈਪ ਨੂੰ ਕਿਸੇ ਚੀਜ਼ ਨਾਲ ਬੰਨ੍ਹਿਆ ਅਤੇ ਇਕ-ਇਕ ਕਰ ਕੇ ਸਾਰੇ ਪਾਈਪ ਰਾਹੀਂ ਨਾਲ ਲਗਦੀ ਇਮਾਰਤ 'ਤੇ ਪੁੱਜੇ ਜੋ ਇਕ ਮੰਜ਼ਿਲਾ ਹੈ।
ਇਮਾਰਤ 'ਚ ਜਾਣ ਵਾਲੇ ਇਕੋ-ਇਕ ਰਸਤੇ ਕੋਲ ਲੱਗੀ ਅੱਗ, ਫਾਇਰਮੈਨਾਂ ਨੇ ਆਪ ਬਣਾਇਆ ਰਸਤਾ
ਫਾਇਰ ਮੁਲਾਜ਼ਮ ਹਰੀਸ਼ ਚੰਦਰ ਨੇ ਦੱਸਿਆ ਕਿ ਇਮਾਰਤ ਦੀ ਬੇਸਮੈਂਟ ਅਤੇ ਉੱਪਰਲੀਆਂ ਮੰਜ਼ਿਲਾ 'ਤੇ ਜਾਣ ਦਾ ਇਕੋ-ਇਕ ਰਸਤਾ ਹੈ। ਅੱਗ ਲੱਗਣ ਕਾਰਨ ਉਸ ਰਸਤਿਓਂ ਕੋਈ ਵੀ ਅੰਦਰ ਨਹੀਂ ਜਾ ਸਕਦਾ ਸੀ। ਨਾ ਹੀ ਇਮਾਰਤ 'ਚ ਕੋਈ ਐਮਰਜੈਂਸੀ ਰਸਤਾ ਹੈ। ਫਾਇਰ ਮੁਲਾਜ਼ਮਾਂ ਨੇ ਆਪਣੀ ਪੌੜੀ ਲਾ ਕੇ ਆਪ ਰਸਤਾ ਬਣਾਇਆ ਅਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ।
ਫਾਇਰਮੈਨਾਂ ਨੂੰ ਤੋੜਨੀਆਂ ਪਈਆਂ ਕੰਧਾਂ
ਅੱਗ ਲੱਗਣ ਤੋਂ ਕਈ ਘੰਟਿਆਂ ਬਾਅਦ ਇਮਾਰਤ 'ਚ ਇਸ ਤਰ੍ਹਾਂ ਜ਼ਹਿਰੀਲਾ ਧੂੰਆਂ ਹੋ ਗਿਆ ਕਿ ਫਾਇਰਮੈਨਾਂ ਨੂੰ ਕੁੱਝ ਨਜ਼ਰ ਨਹੀਂ ਆ ਰਿਹਾ ਸੀ। ਅੱਗ 'ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਇਮਾਰਤ ਦੀਆਂ ਕਈ ਕੰਧਾਂ ਤੋੜੀਆਂ ਤਾਂ ਕਿ ਧੂੰਆਂ ਬਾਹਰ ਨਿਕਲ ਸਕੇ ਅਤੇ ਉਹ ਬਚਾਅ ਕਾਰਜ ਪੂਰਾ ਕਰ ਸਕਣ।
ਉੱਪਰਲੀ ਮੰਜ਼ਿਲ ਤੋਂ ਚੁੱਕੇ ਦੋ ਸਿਲੰਡਰ
ਅੱਗ 'ਤੇ ਕਾਬੂ ਪਾਉਂਦਿਆਂ ਫਾਇਰ ਟੀਮ ਜਦੋਂ ਇਮਾਰਤ 'ਚ ਦਾਖਲ ਹੋਈ ਤਾਂ ਉੱਪਰਲੀ ਮੰਜ਼ਿਲ 'ਤੇ ਬਣੀ ਰਸੋਈ ਵਿਚ 2 ਗੈਸ ਸਿਲੰਡਰ ਪਏ ਹੋਏ ਸਨ, ਜਿਸ ਨੂੰ ਸਮੇਂ ਸਿਰ ਫਾਇਰਮੈਨਾਂ ਨੇ ਚੁੱਕਿਆ, ਨਹੀਂ ਤਾਂ ਵੱਡਾ ਧਮਾਕਾ ਹੋ ਸਕਦਾ ਸੀ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY