ਹਲਵਾਰਾ(ਮਨਦੀਪ, ਟੂਸੇ)-ਪਿੰਡ ਹਲਵਾਰਾ ਦੇ ਨੌਜਵਾਨ ਕੇਵਲ ਸਿੰਘ (35) ਪੁੱਤਰ ਮਹਿੰਦਰ ਸਿੰਘ ਵਲੋਂ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ- ਲੀਲਾ ਖਤਮ ਕਰਨ ਦਾ ਸਮਾਚਾਰ ਮਿਲਿਆ ਹੈ । ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਏ. ਐੱਸ. ਆਈ. ਪਰਮਜੀਤ ਸਿੰਘ ਨੂੰ ਭੇਜਿਆ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਕੇਵਲ ਸਿੰਘ ਦੇ ਭਰਾ ਹਰਦੀਸ਼ ਸਿੰਘ ਨੇ ਪੁਲਸ ਨੂੰ ਲਿਖਾਏ ਬਿਆਨ 'ਚ ਕਿਹਾ ਕਿ ਉਸ ਦਾ ਭਰਾ ਪਹਿਲਾਂ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਹੁਣ ਕਾਫੀ ਸਮੇਂ ਤੋਂ ਬੀਮਾਰ ਚਲ ਰਿਹਾ ਸੀ, ਜਿਸਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ । ਏ. ਐੱਸ. ਆਈ. ਪਰਮਜੀਤ ਸਿੰਘ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰਕੇ ਸੁਧਾਰ ਦੇ ਸਿਵਲ ਹਸਪਤਾਲ 'ਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ।
ਕਾਰ ਸਵਾਰ ਜਾਅਲਸਾਜ਼ ਔਰਤਾਂ ਬਜ਼ੁਰਗ ਦੇ ਕੰਗਣ ਲਾਹ ਕੇ ਫੁਰਰ..!
NEXT STORY