ਮੋਗਾ (ਕਸ਼ਿਸ਼ ਸਿੰਗਲਾ) : ਬੀਤੇ ਦਿਨੀਂ ਅਦਾਲਤ ਵਿਚ ਪੇਸ਼ੀ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਕਥਿਤ ਤੌਰ ’ਤੇ 'ਆਲ ਇਜ਼ ਵੈੱਲ' ਕਹਿਣ ਵਾਲੀ ਇੰਸਪੈਕਟਰ ਸੁਨੀਤਾ ਬਾਵਾ ਅੱਜ ਪੇਸ਼ੀ ਦੌਰਾਨ ਬਿਲਕੁਲ ਚੁੱਪ ਨਜ਼ਰ ਆਈ ਤੇ ਭੱਜ ਕੇ ਸਰਕਾਰੀ ਗੱਡੀ ਵਿਚ ਬੈਠ ਗਈ। ਦਰਅਸਲ ਬੀਤੇ ਦਿਨੀਂ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਫਿਰੋਜ਼ਪੁਰ ਰੇਂਜ ਵੱਲੋਂ ਗ੍ਰਿਫ਼ਤਾਰ ਕੀਤੀ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਨੂੰ ਅੱਜ ਸਿਵਲ ਕੋਰਟ ਵਿਚ ਮਾਨਯੋਗ ਜੱਜ ਮਮਤਾ ਕੱਕੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਇੰਸਪੈਕਟਰ ਸੁਨੀਤਾ ਬਾਵਾ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਆਉਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਈ ਪੋਸਟ, ਦਿੱਤਾ ਵੱਡਾ ਬਿਆਨ
ਬੀਤੇ ਦਿਨ ਅਦਾਲਤ ਵਿਚ ਪੇਸ਼ੀ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਕਥਿਤ ਤੌਰ ’ਤੇ 'ਆਲ ਇਸ ਵੈੱਲ' ਕਹਿਣ ਵਾਲੀ ਇੰਸਪੈਕਟਰ ਸੁਨੀਤਾ ਬਾਵਾ ਅੱਜ ਪੇਸ਼ੀ ਦੌਰਾਨ ਬਿਲਕੁਲ ਚੁੱਪ ਨਜ਼ਰ ਆਈ। ਉਹ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਅਦਾਲਤ ਤੋਂ ਬਾਹਰ ਆ ਕੇ ਸਰਕਾਰੀ ਗੱਡੀ ਵਿਚ ਜਾ ਬੈਠੀ।
ਇਸ ਦੌਰਾਨ ਕੋਟ ਈਸੇ ਖਾਂ ਵਾਸੀ ਸਮਾਜ ਸੇਵੀ ਕੇ.ਐੱਸ.ਮਾਨ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਨੇ ਇੰਸਪੈਕਟਰ ਸੁਨੀਤਾ ਬਾਵਾ ਦੀ ਸਰਕਾਰੀ ਗੱਡੀ ਕੋਲ ਖੜ੍ਹ ਕੇ ਕਥਿਤ ਤੌਰ ’ਤੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਲੋਕਾਂ ਤੋਂ ਧਰਨੇ ਕਿਉਂ ਨਹੀਂ ਲਗਵਾਏ ਜਾ ਰਹੇ, ਜਿਨ੍ਹਾਂ ਦਾ ਨਾਮ ਉਹ ਪਹਿਲਾਂ ਲੈਂਦੇ ਰਹੇ ਹਨ। ਕੇ.ਐੱਸ. ਮਾਨ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਲਾਕੇ ਵਿਚ ਆਮ ਲੋਕਾਂ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਪੈਸਿਆਂ ਦੀ ਵਸੂਲੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਉਨ੍ਹਾਂ ਨੇ ਨਸ਼ਾ ਤਸਕਰੀ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਅਤੇ ਦਾਅਵਾ ਕੀਤਾ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਸੀਬੀ ਆਈ ਜਾਂਚ ਹੋਣੀ ਚਾਹੀਦੀ ਹੈ। ਕੇ. ਐੱਸ. ਮਾਨ ਨੇ ਇਹ ਵੀ ਦੋਸ਼ ਲਗਾਇਆ ਕਿ ਇੰਸਪੈਕਟਰ ਸੁਨੀਤਾ ਬਾਵਾ ਦੇ ਪਿੱਛੇ ਕਿਸੇ ਸਿਆਸੀ ਆਗੂ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਇਸ ਦਾਅਵੇ ਦੀ ਕੋਈ ਸੁਤੰਤਰ ਪੁਸ਼ਟੀ ਸਾਹਮਣੇ ਨਹੀਂ ਆਈ। ਹੁਣ ਇਕ ਦਿਨ ਦੇ ਪੁਲਸ ਰਿਮਾਂਡ ਦੌਰਾਨ ਵਿਜੀਲੈਂਸ ਵੱਲੋਂ ਇਸ ਮਾਮਲੇ ਵਿਚ ਕੀ ਤੱਥ ਸਾਹਮਣੇ ਲਿਆਂਦੇ ਜਾਂਦੇ ਹਨ ਅਤੇ ਜਾਂਚ ਕਿਸ ਦਿਸ਼ਾ ਵਿਚ ਅੱਗੇ ਵਧਦੀ ਹੈ, ਇਸ ’ਤੇ ਸਭ ਦੀ ਨਜ਼ਰ ਰਹੇਗੀ।
1 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ, ਸਪਲਾਈ ਦੇਣ ਆਇਆ ਚੌਥਾ ਮੁਲਜ਼ਮ ਵੀ ਗ੍ਰਿਫ਼ਤਾਰ
NEXT STORY