ਜਲੰਧਰ (ਰਵਿੰਦਰ ਸ਼ਰਮਾ) — ਵਰਦੀ ਦੀ ਆੜ 'ਚ ਨਸ਼ੇ ਦਾ ਖੇਡ ਖੇਡਣ ਵਾਲੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿਘ ਦੇ ਮਾਮਲੇ 'ਚ ਜਾਂਚ ਦੇ ਦੌਰਾਨ ਕਈ ਹੋਰ ਪਰਤਾਂ ਖੁੱਲ੍ਹ ਕੇ ਸਾਮਣੇ ਆ ਰਹੀ ਹੈ। ਜਾਂਚ 'ਚ ਇਹ ਵੀ ਪਾਇਆ ਗਿਆ ਹੈ ਕਿ ਨਸ਼ਾ ਤਸਰਕਾਂ ਦੇ ਨਾਲ-ਨਾਲ ਇੰਦਰਜੀਤ ਸਿੰਘ ਦੇ ਹਵਾਲਾ ਕਾਰੋਬਾਰੀਆਂ ਦੇ ਨਾਲ ਵੀ ਗਹਿਰੇ ਸੰਬੰਧ ਸਨ ਤੇ ਇੰਦਰਜੀਤ ਹਵਾਲਾ ਦਾ ਖੇਡ ਵੀ ਖੇਡਦਾ ਸੀ।
ਜਲੰਧਰ ਦੇ ਬਦਨਾਮ ਮਨੀ ਐਕਸਚੇਂਜਰਾਂ ਸਮੇਤ ਹਵਾਲਾ ਕਾਰੋਬਾਰੀਆਂ ਤੋਂ ਐੱਸ. ਟੀ. ਐੱਫ. ਗੰਭੀਰਤਾ ਨਾਲ ਪੁੱਛਗਿੱਛ 'ਚ ਜੁੱਟ ਗਈ ਹੈ ਤੇ ਉਨ੍ਹਾਂ ਦੇ ਨਾਲ ਹੀ ਇੰਦਰਜੀਤ ਸਿੰਘ ਦੇ ਰਿਸ਼ਤਿਆਂ ਦੀ ਡਿਟੇਲ ਤਿਆਰ ਕੀਤੀ ਜਾ ਰਹੀ ਹੈ। ਇੰਦਰਜੀਤ ਸਿੰਘ ਦੇ ਖਿਲਾਫ ਚਲਾਨ ਪੇਸ਼ ਕਰਦੇ ਸਮੇਂ ਇਹ ਸਭ ਗੱਲਾਂ ਐੱਸ. ਟੀ. ਐੱਫ. ਦੇ ਲਈ ਬੇਹਦ ਕਾਰਗਰ ਹੋਵੇਗੀ। ਇਹੀ ਨਹੀਂ ਨਸ਼ੇ ਦੀ ਕਾਲੀ ਕਮਾਈ ਨਾਲ ਪੈਸਾ ਜਮਾ ਕਰਨ ਤੋਂ ਬਾਅਦ ਇੰਦਰਜੀਤ ਸਿੰਘ ਇਨ੍ਹਾਂ ਰੁਪਇਆ ਨੂੰ ਬਿਆਜ 'ਤੇ ਵੀ ਦਿੰਦਾ ਸੀ। ਇਸ ਲਈ ਇੰਦਰਜੀਤ ਸਿੰਘ ਨੇ ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀਆਂ ਨੂੰ ਆਪਣੇ ਹੱਥ 'ਚ ਕੀਤਾ ਹੋਇਆ ਸੀ। ਕਾਰੋਬਾਰ ਜਾਂ ਫਿਰ ਕੋਠੀ ਬਨਾਉਣ ਲਈ ਜਿਸ ਕਿਸੇ ਨੂੰ ਵੀ ਪੈਸਿਆਂ ਦੀ ਜ਼ਰੂਰਤ ਹੁੰਦੀ, ਇੰਦਰਜੀਤ ਤੁਰੰਤ ਉਸ ਦੀ ਮਦਦ ਕਰਦਾ ਸੀ ਪਰ ਮੋਟਾ ਵਿਆਜ ਲੈ ਕੇ। ਐੱਸ. ਟੀ. ਐੱਫ. ਅਜਿਹੇ ਲੋਕਾਂ ਦੀ ਲਿਸਟ ਬਨਾਉਣ 'ਚ ਵੀ ਜੁੱਟੀ ਹੋਈ ਹੈ, ਜਿਨ੍ਹਾਂ ਨੇ ਇੰਦਰਜੀਤ ਸਿੰਘ ਕੋਲੋਂ ਵਿਆਜ 'ਤੇ ਪੈਸੇ ਲਏ ਸਨ। ਇਨ੍ਹਾਂ 'ਚੋਂ ਕਈਆਂ ਨੂੰ ਤਾਂ ਪੁੱਛਗਿੱਛ ਲਈ ਐੱਸ. ਟੀ. ਐੱਫ. ਤਲਬ ਵੀ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਆਹਲਾ ਪੁਲਸ ਅਧਿਕਾਰੀਆਂ ਦੇ ਚਹੇਤੇ ਰਹੇ ਇੰਦਰਜੀਤ ਸਿੰਘ ਨੇ ਬਤੌਰ ਇੰਸਪੈਕਟਰ ਖੂਬ ਨਸ਼ੇ ਦਾ ਖੇਡ ਖੇਡਿਆ ਸੀ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨਾਲ ਮਿਲੀਭੁਗਤ ਕਰ ਕੇ ਨਾ ਸਿਰਫ ਉਨ੍ਹਾਂ ਨੂੰ ਛੁਡਾਉਣ 'ਚ ਮਦਦ ਕੀਤੀ ਸਗੋਂ ਜ਼ਬਤ ਨਸ਼ੇ ਨੂੰ ਉਨ੍ਹਾਂ ਤਸਕਰਾਂ ਦੇ ਜ਼ਰੀਏ ਮਾਰਕੀਟ 'ਚ ਵੇਚਦਾ ਸੀ। ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਇੰਦਰਜੀਤ ਸਿੰਘ ਨੂੰ 4 ਕਿਲੋਗ੍ਰਾਮ ਹੈਰੋਇਨ, 3 ਕਿਲੋਗ੍ਰਾਮ ਅਫੀਮ, 2 ਏ. ਕੇ.-47 ਤੇ ਭਾਰੀ ਮਾਤਰਾ 'ਚ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ। ਇੰਦਰਜੀਤ ਸਿੰਘ ਫਿਲਹਾਲ ਜੇਲ 'ਚ ਹੈ, ਉਥੇ ਹੀ ਦੂਜੇ ਪਾਸੇ ਇੰਦਰਜੀਤ ਸਿੰਘ ਦੇ ਖਿਲਾਫ ਪੇਸ਼ ਹੋਣ ਵਾਲੇ ਚਾਲਾਨ ਨੂੰ ਮਜ਼ਬੂਤ ਕਰਨ ਲਈ ਐੱਸ. ਟੀ. ਐੱਫ. ਪੂਰੀ ਜਾਂਚ 'ਚ ਜੁਟੀ ਹੋਈ ਹੈ।
ਵਿਆਹ ਦੇ ਕੁਝ ਦਿਨ ਬਾਅਦ ਨਵ-ਵਿਆਹੁਤਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਮੰਗੀ ਪਤੀ ਲਈ ਫਾਂਸੀ ਦੀ ਸਜ਼ਾ, ਜਾਣੋ ਕੀ ਹੈ ਇਸ ਦੀ ਵਜ੍ਹਾ
NEXT STORY