ਨੈਸ਼ਨਲ ਡੈਸਕ- ਇਸ ਵੇਲੇ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਾਰਕ ਜ਼ਕਰਬਰਗ ਦੀ ਮੈਟਾ ਕੰਪਨੀ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ ਦੇ ਯੂਜ਼ਰਜ਼ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ।
ਜਾਣਕਾਰੀ ਮੁਤਾਬਕ ਦੁਨੀਆ ਭਰ ਦੇ ਯੂਜ਼ਰਜ਼ ਦੀ ਫੇਸਬੁੱਕ ਆਈ.ਡੀ. ਲਾਗ-ਆਊਟ ਹੋ ਗਈ ਹੈ ਤੇ ਲਾਗਿਨ ਕਰਨ 'ਤੇ 'ਸੈਸ਼ਨ ਐਕਸਪਾਇਰਡ' ਦਾ ਪਾਪ-ਅੱਪ ਆ ਰਿਹਾ ਹੈ। ਇੰਸਟਾਗ੍ਰਾਮ 'ਤੇ ਵੀ ਫੀਡ ਰਿਫ੍ਰੈੱਸ਼ ਕਰਨ 'ਚ ਯੂਜ਼ਰਜ਼ ਨੂੰ ਦਿੱਕਤ ਆ ਰਹੀ ਹੈ। ਇਸ ਦਾ ਕਾਰਨ ਅਤੇ ਕਦੋਂ ਤੱਕ ਇਸ ਦਾ ਹੱਲ ਨਿਕਲ ਸਕੇਗਾ, ਇਸ ਬਾਰੇ ਹਾਲੇ ਕੁਝ ਨਹੀਂ ਪਤਾ ਲੱਗ ਸਕਿਆ ਹੈ।
ਇਸ ਸਮੇਂ ਫੇਸਬੁਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋਣ ਕਾਰਨ 'ਐਕਸ' 'ਤੇ #FacebookDown ਟ੍ਰੈਂਡ ਕਰ ਰਿਹਾ ਹੈ। ਲੋਕ ਇਸ ਬਾਰੇ ਜਾਣਕਾਰੀ ਲੈਣ ਲਈ ਐਕਸ 'ਤੇ ਆ ਰਹੇ ਹਨ। ਇਸ ਬਾਰੇ ਫੇਸਬੁੱਕ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ। ਟੈੱਕ ਮਾਹਿਰਾਂ ਮੁਤਾਬਕ ਇਹ ਇਕ ਸਾਈਬਰ ਅਟੈਕ ਵੀ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 36 IAS ਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
NEXT STORY