ਚੰਡੀਗੜ੍ਹ : ਭਾਰਤੀ ਖ਼ੁਰਾਕ ਨਿਗਮ (ਐੱਫ. ਸੀ. ਆਈ.) ਨੇ ਪੰਜਾਬ ਨੂੰ ਕਣਕ ਦੀ ਖ਼ਰੀਦ ਤੋਂ ਬਾਅਦ ਓਪਨ ਪਲਿੰਥ (ਖੁੱਲ੍ਹੇ ਚਬੂਤਰੇ) 'ਤੇ ਰੱਖਣ ਦੇ ਹੁਕਮ ਦੇ ਦਿੱਤੇ ਹਨ ਕਿਉਂਕਿ ਪੰਜਾਬ 'ਚ ਜਗ੍ਹਾ ਦੀ ਭਾਰੀ ਕਮੀ ਹੈ ਅਤੇ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਵਾਲੀ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, 2 ਟੋਲ ਪਲਾਜ਼ੇ ਹੋਣ ਜਾ ਰਹੇ ਬੰਦ
ਕਣਕ ਦੀ ਖ਼ਰੀਦ ਨੂੰ ਲੈ ਕੇ ਆੜ੍ਹਤੀਆਂ, ਐੱਫ. ਸੀ. ਆਈ. ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਹੋ ਚੁੱਕੀ ਹੈ। ਐੱਫ. ਸੀ. ਆਈ. ਨੇ ਓਪਨ ਪਲਿੰਥ 'ਚ ਕਣਕ ਰੱਖਣ ਦੇ ਹੁਕਮ ਉਸ ਵੇਲੇ ਜਾਰੀ ਕੀਤੇ ਹਨ, ਜਦੋਂ ਕੇਂਦਰ ਸਰਕਾਰ ਦਾ ਸਾਫ਼ ਨਿਰਦੇਸ਼ ਹੈ ਕਿ ਅਨਾਜਾਂ ਨੂੰ ਬੰਦ ਗੋਦਾਮਾਂ 'ਚ ਰੱਖਣਾ ਜ਼ਰੂਰੀ ਹੈ ਤਾਂ ਜੋ ਖ਼ਰਾਬ ਮੌਸਮ ਦਾ ਅਸਰ ਨਾ ਪਵੇ। ਕੇਂਦਰ ਨੇ ਅਗਲੇ ਸਾਲ ਤੱਕ ਓਪਨ ਪਲਿੰਥ 'ਤੇ ਅਨਾਜ ਸਟੋਰ ਕਰਨ ਦੀ ਵਿਵਸਥਾ ਖ਼ਤਮ ਕਰਨ ਦੀ ਸਮਾਂ ਹੱਦ ਤੈਅ ਕੀਤੀ ਹੈ।
ਇਹ ਵੀ ਪੜ੍ਹੋ : 31 ਮਾਰਚ ਦੀ ਰੈਲੀ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)
ਐੱਫ. ਸੀ. ਆਈ. ਵਲੋਂ ਪੰਜਾਬ 'ਚ ਨਵੇਂ ਸਾਈਲੋ ਬਣਾਉਣ ਲਈ ਟੈਂਡਰਿੰਗ ਅਤੇ ਕਮੀਸ਼ਨਿੰਗ ਦੀ ਪ੍ਰਕਿਰਿਆ ਜਾਰੀ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਕਣਕ ਦੀ ਆਮਦ ਨੂੰ ਲੈ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸ਼ੁਰੂਆਤੀ ਸਮੇਂ 'ਚ ਕਣਕ ਦੀ ਆਮਦ ਲਈ 417 ਮੰਡੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ
NEXT STORY