ਅੰਮ੍ਰਿਤਸਰ (ਦਲਜੀਤ) : ਪੰਜਾਬ ’ਚ ਸੜਕ ਹਾਦਸਿਆਂ ’ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਇਕ ਕਦਮ ਚੁੱਕਦਿਆਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੂੰ ਆਪਣੇ ਵਾਹਨਾਂ ਵਿਚ ਫਸਟ ਏਡ ਕਿੱਟਾਂ ਰੱਖਣ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸ ਸਬੰਧ ਵਿਚ ਰਾਜ ਦੇ ਸਮੂਹ ਸਿਵਲ ਸਰਜਨਾਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਨਵੇਂ ਮੰਤਰੀ ਡਾ. ਬਲਬੀਰ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਅਧਿਕਾਰੀਆਂ ਨੂੰ ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਬਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਮੰਤਰੀ ਵਲੋਂ ਕੀਮਤੀ ਜਾਨਾਂ ਨੂੰ ਬਚਾਉਣ ’ਤੇ ਗੰਭੀਰਤਾ ਨਾਲ ਜ਼ੋਰ ਦਿੱਤਾ ਗਿਆ ਸੀ, ਹੁਣ ਸਿਹਤ ਵਿਭਾਗ ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਸਮੂਹ ਸਿਵਲ ਸਰਜਨਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚ ਤਾਇਨਾਤ ਸਮੂਹ ਮੈਡੀਕਲ, ਪੈਰਾਮੈਡੀਕਲ ਅਤੇ ਟੀਚਿੰਗ ਸਟਾਫ਼ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟਾਫ਼ ਦੇ ਵਾਹਨਾਂ ਵਿਚ ਐਡਵਾਂਸ ਫਸਟ ਏਡ ਕਿੱਟ, ਪੈਰਾਮੈਡਿਕਸ ਅਤੇ ਅਧਿਆਪਕਾਂ ਦੇ ਵਾਹਨਾਂ ਵਿਚ ਮੁੱਢਲੀ ਫਸਟ ਏਡ ਕਿੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਸ਼ਲਾਘਾਯੋਗ ਹਨ, ਅਜਿਹੇ ’ਚ ਸੜਕਾਂ ’ਤੇ ਅਕਸਰ ਹੀ ਕਈ ਹਾਦਸੇ ਵਾਪਰ ਜਾਂਦੇ ਹਨ, ਜਿਸ 'ਚ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਡਾਕਟਰੀ ਸਹੂਲਤ ਮਿਲੇਗੀ। ਸਿਵਲ ਸਰਜਨ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਲਿਖਤੀ ਤੌਰ ਨਾਲ ਜਾਣਕਾਰੀ ਦੇਣ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ 'ਚੋਂ ਵੀ ਬਾਹਰ ਹੋਏ ਅਡਾਨੀ
ਮੁਲਾਜ਼ਮ ਇਨ੍ਹਾਂ ਦਵਾਈਆਂ ਨੂੰ ਫਸਟ ਏਡ ਕਿੱਟ ’ਚ ਰੱਖਣਗੇ ਐਡਵਾਂਸ
ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਲਈ ਐਡਵਾਂਸ ਫਸਟ ਏਡ ਕਿੱਟ ਵਿਚ 22 ਦਵਾਈਆਂ ਰੱਖਣ ਲਈ ਕਿਹਾ ਗਿਆ ਹੈ, ਜਿਸ ਵਿਚ ਪੈਰਾਸੀਟਾਮੋਲ, ਡਿਸਪ੍ਰੀਨ, ਕੰਬੀਫਲੇਮ, ਡਿਪਲੋਮਿਨ, ਸਿਟਰਾਜ਼ੀਨ, ਸੋਰਬਿਟਰੇਟ, ਅਪਲੋਡੀਪੀਨ 5 ਮਿਲੀਗ੍ਰਾਮ, ਡੋਂਪੇਰੀਡੋਮ, ਇੰਜੈਕਟੇਬਲ ਡੈਕਸਾਮੇਥਾਸੋਨ, ਡੈਰੀਫਿਲਿਨ, ਡਾਇਕਲੋਫੀਨ ਅਤੇ ਪੱਟੀਆਂ, ਸਰਿੰਜਾਂ, ਮਾਈਕ੍ਰੋਪੋਰਸ, ਪੱਟੀਆਂ, ਜਾਲੀਦਾਰ, ਬੀਟਾਡੀਨ, ਆਦਿ। ਫਸਟ ਏਡ ਕਿੱਟ ਵਿੱਚ 7 ਚੀਜ਼ਾਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿਚ ਬੇਟਾਡੀਨ, ਡਿਸਪ੍ਰੀਨ, ਕੋਬਿਡਬੈਕਟਲਮ ਗੋਲੀਆਂ, ਜਾਲੀਦਾਰ, ਬੈਂਡ-ਏਡ, ਪਾਰਸ ਪੈਰਾਸੀਟਾਮੋਲ ਗੋਲੀਆਂ ਅਤੇ ਸਟ੍ਰਿਪਸ ਆਦਿ ਸ਼ਾਮਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਨਾਲ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਹ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦੇ ਸਕਣਗੇ ਕਿਉਂਕਿ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦੇ ਕੇ ਜ਼ਿਆਦਾਤਰ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ
ਜਲੰਧਰ ਦੇ ਸੰਤੋਖਪੁਰਾ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ਤੋਂ ਬਰਾਮਦ
NEXT STORY