ਵੈੱਬ ਡੈਸਕ: ਉੱਤਰ ਭਾਰਤ 'ਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ, 29 ਦਸੰਬਰ ਤੱਕ ਠੰਡ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ 29, 30 ਤੇ 31 ਦਸੰਬਰ ਨੂੰ ਸੰਘਣੀ ਧੁੰਦ ਦੇ ਨਾਲ-ਨਾਲ ਹੱਡ ਚੀਰਵੀਂ ਠੰਢ ਦੀ ਚੇਤਾਵਨੀ ਜਾਰੀ ਕੀਤੀ ਹੈ।
ਪੰਜਾਬ 'ਤੇ ਹਰਿਆਣਾ 'ਚ ਧੁੰਦ ਦਾ ਕਹਿਰ
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ 30 ਦਸੰਬਰ ਤੱਕ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ 31 ਦਸੰਬਰ ਤੱਕ ਧੁੰਦ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। IMD ਨੇ ਉੱਤਰ ਪ੍ਰਦੇਸ਼ ਲਈ 'ਕੋਲਡ ਡੇ' ਜਦਕਿ ਬਿਹਾਰ, ਬੰਗਾਲ, ਸਿੱਕਮ ਅਤੇ ਉੱਤਰਾਖੰਡ ਲਈ 'ਸੀਵੀਅਰ ਕੋਲਡ ਡੇ' (Severe Cold Day) ਦੀ ਚਿਤਾਵਨੀ ਜਾਰੀ ਕੀਤੀ ਹੈ।
ਦੇਸ਼ ਭਗਤੀ ਦੀ ਮਿਸਾਲ! ਪੰਜਵੀਂ ਪੀੜ੍ਹੀ ਦੇ ਲੈ. ਸਰਤਾਜ ਸਿੰਘ ਨੇ ਸੰਭਾਲੀ 128 ਸਾਲਾਂ ਦੀ ਵਿਰਾਸਤ
ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦਾ ਹਾਲ
ਰਾਜਧਾਨੀ ਦਿੱਲੀ 'ਚ ਪਹਾੜਾਂ ਤੋਂ ਆਉਣ ਵਾਲੀਆਂ ਸਰਦ ਪੱਛਮੀ ਹਵਾਵਾਂ ਕਾਰਨ ਕੰਬਣੀ ਵਧ ਗਈ ਹੈ। ਇੱਥੇ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਇਸ ਦੇ ਨਾਲ ਹੀ ਦਿੱਲੀ-ਐੱਨਸੀਆਰ ਦਾ ਏਅਰ ਕੁਆਲਿਟੀ ਇੰਡੈਕਸ (AQI) 230 ਦਰਜ ਕੀਤਾ ਗਿਆ ਹੈ, ਜੋ ਕਿ 'ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਉੱਤਰ ਪ੍ਰਦੇਸ਼ ਦੇ ਮੇਰਠ 'ਚ ਵੀਰਵਾਰ ਦੀ ਰਾਤ ਸਭ ਤੋਂ ਠੰਡੀ ਰਹੀ, ਜਿੱਥੇ ਪਾਰਾ 4.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਇਨ੍ਹਾਂ ਸੂਬਿਆਂ ਲਈ 'ਓਰੇਂਜ ਅਲਰਟ' ਜਾਰੀ
ਉੱਤਰ ਪ੍ਰਦੇਸ਼: ਪ੍ਰਯਾਗਰਾਜ, ਵਾਰਾਣਸੀ, ਗੋਰਖਪੁਰ ਅਤੇ ਸੀਤਾਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਬਿਹਾਰ: ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਤੇ ਪੱਛਮੀ ਗੜਬੜੀ (Western Disturbance) ਕਾਰਨ ਬਿਹਾਰ 'ਚ ਸੀਤ ਲਹਿਰ ਤੇ ਧੁੰਦ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਹੈ। ਇੱਥੇ ਪਿਛਲੇ 24 ਘੰਟਿਆਂ 'ਚ ਔਸਤ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਾਪਾਨੀ ਡੱਡੂ ਨਾਲ Cancer ਦਾ ਇਲਾਜ ਮੁਮਕਿਨ! ਇਕੋ ਖੁਰਾਕ ਨਾਲ Tumor ਹੋਇਆ ਗਾਇਬ
ਮੌਸਮ ਵਿਗਿਆਨੀਆਂ ਅਨੁਸਾਰ 27 ਅਤੇ 28 ਦਸੰਬਰ ਨੂੰ ਮੌਸਮ ਖੁਸ਼ਕ ਰਹਿ ਸਕਦਾ ਹੈ, ਪਰ ਧੁੰਦ ਦਾ ਪ੍ਰਭਾਵ ਬਣਿਆ ਰਹੇਗਾ। 29 ਤੋਂ 31 ਦਸੰਬਰ ਦਰਮਿਆਨ ਤਾਪਮਾਨ 'ਚ ਲਗਾਤਾਰ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ 'ਚ ਵੱਡੀ ਸਿਆਸੀ ਹਲਚਲ! ਇਨ੍ਹਾਂ ਆਗੂਆਂ ਨੇ ਛੱਡੀ ਕਾਂਗਰਸ, ਫੜ ਲਿਆ 'ਆਪ' ਦਾ ਝਾੜੂ
NEXT STORY