ਪਠਾਨਕੋਟ, (ਸ਼ਾਰਦਾ)- ਐੱਸ. ਟੀ. ਐੱਫ. ਪਠਾਨਕੋਟ ਨੇ ਇੰਟਰ ਸਟੇਟ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਤਿੰਨੋਂ ਮੁਲਜ਼ਮਾਂ 'ਚੋਂ ਇਕ ਪੰਜਾਬ, ਦੂਸਰਾ ਹਿਮਾਚਲ ਪ੍ਰਦੇਸ਼ ਅਤੇ ਤੀਸਰਾ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਜੋ ਸਾਂਝੇ ਤੌਰ 'ਤੇ ਚਰਸ ਦੀ ਸਮੱਗਲਿੰਗ ਕਰ ਰਹੇ ਸਨ ਅਤੇ ਗ੍ਰਿਫ਼ਤਾਰੀ ਦੌਰਾਨ ਤਿੰਨਾਂ ਤੋਂ ਭਾਰੀ ਮਾਤਰਾ ਵਿਚ ਚਰਸ ਬਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਦੇਸਰਾਜ ਪੁੱਤਰ ਹਰੀ ਸਿੰਘ ਵਾਸੀ ਪਿੰਡ ਕੱਚਾ ਖੂਹ ਬੈਜਨਾਥ (ਹਿ. ਪ੍ਰ.), ਇਰਸ਼ਾਦ ਅਹਿਮਦ ਸ਼ੇਖ ਉਰਫ਼ ਬਿੱਲਾ ਪੁੱਤਰ ਅਬਦੁਲ ਹਮੀਦ ਸ਼ੇਖ ਵਾਸੀ ਪਿੰਡ ਗੁਰਮੁਲ ਜ਼ਿਲਾ ਹੋਡਾ (ਜੰਮੂ-ਕਸ਼ਮੀਰ) ਅਤੇ ਸਚਿਨ ਕੁਮਾਰ ਪੁੱਤਰ ਧਰਮਪਾਲ ਵਾਸੀ ਪਿੰਡ ਗੁੜਾ ਕਲਾਂ ਜ਼ਿਲਾ ਪਠਾਨਕੋਟ ਵਜੋਂ ਹੋਈ ਹੈ। ਦੇਸਰਾਜ ਕੋਲੋਂ 400 ਗ੍ਰਾਮ, ਇਰਸ਼ਾਦ ਅਹਿਮਦ ਕੋਲੋਂ 150 ਗ੍ਰਾਮ ਅਤੇ ਸਚਿਨ ਕੁਮਾਰ ਪਾਸੋਂ 150 ਗ੍ਰਾਮ ਚਰਸ ਬਰਾਮਦ ਹੋਈ। ਤਿੰਨੋਂ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਕਰੂਜ਼ ਦਾ ਟਾਇਰ ਫਟਿਆ, 14 ਸ਼ਰਧਾਲੂ ਜ਼ਖਮੀ
NEXT STORY