ਬਟਾਲਾ, (ਬੇਰੀ, ਸੈਂਡੀ)- ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਦਿੱਲੀ ਵਾਪਸ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਕਰੂਜ਼ ਦਾ ਟਾਇਰ ਫਟਣ ਨਾਲ 14 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਕਰੂਜ਼ ਗੱਡੀ ਵਿਚ ਸਵਾਰ ਦਿੱਲੀ ਵਾਸੀ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ ਕਿ ਜਦੋਂ ਇਨ੍ਹਾਂ ਦੀ ਗੱਡੀ ਬਟਾਲਾ ਤੋਂ 10 ਕਿਲੋਮੀਟਰ ਪਿੱਛੇ ਸੀ ਤਾਂ ਅਚਾਨਕ ਗੱਡੀ ਦਾ ਟਾਇਰ ਫਟ ਗਿਆ, ਜਿਸ ਦੇ ਸਿੱਟੇ ਵਜੋਂ ਗੱਡੀ ਹਾਦਸਾਗ੍ਰਸਤ ਹੋ ਕੇ ਖੜ੍ਹੇ ਟਰੱਕ ਨਾਲ ਜਾ ਵੱਜੀ ਤੇ ਇਸ ਵਿਚ ਸਵਾਰ 14 ਸ਼ਰਧਾਲੂ ਸੱਟਾਂ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀ ਹੋਏ ਸ਼ਰਧਾਲੂਆਂ ਵਿਚ ਰਜਿੰਦਰ ਕੁਮਾਰ ਪੁੱਤਰ ਮੇਘਰਾਜ, ਗੌਤਮ ਪੁੱਤਰ ਸਰਵਣ ਕੁਮਾਰ, ਰਾਜ ਕੁਮਾਰ ਪੁੱਤਰ ਰੌਸ਼ਨ ਲਾਲ, ਸਿਮਰਨ ਪੁੱਤਰੀ ਦਵਿੰਦਰ ਕੁਮਾਰ, ਟੀਸ਼ਾ ਪੁੱਤਰੀ ਰਵਿੰਦਰ ਕੁਮਾਰ, ਖੁਸ਼ੀ ਪੁੱਤਰੀ ਵਿਜੈ ਕੁਮਾਰ, ਪ੍ਰਿਆ ਪੁੱਤਰ ਵਿਜੈ ਕੁਮਰ, ਮਮਤਾ ਪਤਨੀ ਸਰਵਣ ਕੁਮਾਰ, ਜੋਤੀ ਪਤਨੀ ਵਿਜੈ ਕੁਮਾਰ, ਗੀਤਾ ਪਤਨੀ ਦਵਿੰਦਰ ਕੁਮਾਰ, ਦਵਿੰਦਰ ਕੁਮਾਰ ਪੁੱਤਰ ਸੁਭਾਸ਼ ਕੁਮਾਰ, ਕੁਨਾਲ ਪੁੱਤਰ ਦਵਿੰਦਰ ਕੁਮਾਰ, ਵਿਜੈ ਕੁਮਾਰ ਪੁੱਤਰ ਰੌਸ਼ਨ ਲਾਲ, ਅਭਿਸ਼ੇਕ ਪੁੱਤਰ ਰਵਿੰਦਰ ਕੁਮਾਰ ਸ਼ਾਮਲ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਸਵੇਰੇ ਭਰਤੀ ਕਰਵਾਇਆ ਗਿਆ ਸੀ, ਜਿਥੋਂ ਉਨ੍ਹਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਦਿੱਲੀ ਭੇਜ ਦਿੱਤਾ ਗਿਆ।
ਸ਼ਰਾਰਤੀਆਂ ਨੇ ਸਕੂਲ ਦਾ ਰਿਕਾਰਡ ਕੀਤਾ ਨਸ਼ਟ
NEXT STORY