ਸਰਦੂਲਗੜ੍ਹ (ਚੋਪੜਾ) — ਸੀਨੀਅਰ ਪੁਲਸ ਕਪਤਾਨ ਮਾਨਸਾ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਪੁਲਸ ਥਾਣਾ ਜੌੜਕੀਆਂ ਦੀ ਸਹਾਇਤਾ ਨਾਲ ਦਿੱਲੀ ਤੋ ਲਿਆ ਕੇ ਪੰਜਾਬ ਅਤੇ ਆਸ-ਪਾਸ ਦੇ ਇਲਾਕੇ 'ਚ ਤੱਸਕਰੀ ਕਰਨ ਵਾਲੇ ਦੋ ਅੰਤਰਰਾਜੀ ਸਮੱਗਲਰਾਂ ਨੂੰ 50 ਗ੍ਰਾਮ ਹੀਰੋਇਨ ਅਤੇ ਇਕ ਕਾਰ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ-ਕਪਤਾਨ ਪੁਲਸ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਨਸ਼ਿਆਂ ਵਿਰੋਧੀ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਟੀਮ ਦੇ ਇੰਸਪੈਕਟਰ ਸੁਖਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਮੀਆਂ ਕੈਂਚੀਆਂ ਕੋਲ ਸਾਹਮਣੇ ਤੋਂ ਆ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਕਾਰ 'ਚ ਸਵਾਰ ਨਪਿੰਦਰ ਸਿੰਘ ਵਾਸੀ ਡੱਬਵਾਲੀ (ਹਰਿਆਣਾ) ਅਤੇ ਜਗਸੀਰ ਸਿੰਘ ਵਾਸੀ ਧੂਰੀ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉੱਕਤ ਦੋਸ਼ੀ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਅਤੇ ਆਸ-ਪਾਸ ਇਲਾਕੇ 'ਚ ਇਸਦੀ ਮਹਿੰਗੇ ਰੇਟ ਤੇ ਸਮੱਗਲਿੰਗ ਕਰਦੇ ਸਨ। ਪੁਲਸ ਨੇ ਦੋਨਾਂ ਵਿਅਕਤੀਆਂ ਵਿਰੁੱਧ ਥਾਣਾ ਝੂਨੀਰ ਵਿਖੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ੀਰਾ 'ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਰੋਸ ਰੈਲੀ ਅੱਜ
NEXT STORY