ਕਾਦੀਆਂ, ਬਟਾਲਾ, (ਜ਼ੀਸ਼ਾਨ, ਬੇਰੀ, ਸੈਂਡੀ)- ਭੈਣ ਦਾ ਚੰਗੇ ਪਰਿਵਾਰ ’ਚ ਰਿਸ਼ਤਾ ਨਾ ਕਰਵਾਉਣ ਦੀ ਰੰਜਿਸ਼ ਨੂੰ ਲੈ ਕੇ ਇਕ ਭਰਾ ਵੱਲੋਂ ਵਿਚੋਲੇ ਪਰਿਵਾਰ ’ਤੇ ਹਮਲਾ ਕਰ ਕੇ ਉਸ ਦੇ ਲੜਕੇ ਦੀ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਮੁਖੀ ਸੁਦੇਸ਼ ਕੁਮਾਰ ਨੇ ਕਿਹਾ ਕਿ ਬਿੱਟੂ ਮਸੀਹ ਪੁੱਤਰ ਬਿੱਲੂ ਮਸੀਹ ਵਾਸੀ ਮਸਾਨੀਆਂ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਭਰਾ ਅਤੇ ਦੋ ਬੇਟਿਆਂ ਹੀਰਾ ਮਸੀਹ ਅਤੇ ਕਸ਼ਮੀਰ ਮਸੀਹ ਨਾਲ ਮਿੰਨੀ ਮਸੀਹ ਦੇ ਖੇਤਾਂ ’ਚ ਝੋਨਾ ਲਾ ਕੇ ਆ ਰਹੇ ਸਨ ਕਿ ਪਿੰਡ ਤੋਂ ਬਾਹਰ ਗਰਾਊਂਡ ’ਚ ਵਿਜੇ ਪੁੱਤਰ ਬਿੱਲਾ ਮਸੀਹ, ਰੂਬੀ ਪੁੱਤਰ ਬੀਰਾ ਮਸੀਹ, ਗਗਨ ਪੁੱਤਰ ਸੇਵਾ ਮਸੀਹ, ਵਿਸ਼ਾਲ ਪੁੱਤਰ ਬੀਰਾ ਮਸੀਹ, ਸੰਨੀ ਪੁੱਤਰ ਮਿੰਨੀ ਮਸੀਹ, ਜੱਗਾ ਪੁੱਤਰ ਸ਼ੇਰਾ ਮਸੀਹ, ਸੁੱਖਾ ਪੁੱਤਰ ਮਿੰਦੀ ਮਸੀਹ, ਢੋਡਾ ਮਸੀਹ ਪੁੱਤਰ ਗੱਬਰ ਮਸੀਹ, ਰਾਜਾ ਮਸੀਹ ਪੁੱਤਰ ਸਾਬਾ ਮਸੀਹ, ਬਿੱਲਾ ਮਸੀਹ ਪੁੱਤਰ ਨਾਜਰ ਮਸੀਹ ਸਾਰੇ ਵਾਸੀ ਮਸਾਨੀਅਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ’ਤੇ ਮੇਰਾ ਲੜਕਾ ਹੀਰਾ ਮਸੀਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੋਂ ਉਸਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿਥੇ ਅੱਜ ਸਵੇਰੇ ਉਸ ਦੇ ਲੜਕੇ ਦੀ ਮੌਤ ਹੋ ਗਈ। ਉਸ ਨੇ ਰੰਜਿਸ਼ ਦਾ ਕਾਰਨ ਇਹ ਦੱਸਿਆ ਕਿ ਉਸ ਨੇ ਰੂਬੀ ਦੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਪਰ ਉਸ ਦੇ ਸਹੁਰੇ ਵਾਲੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਨ ਕਰਦੇ ਸਨ, ਜਿਸ ਲਈ ਉਹ ਸਾਡੇ ਪਰਿਵਾਰ ਨਾਲ ਰੰਜਿਸ਼ ਰੱਖਦਾ ਸੀ। ਇਸੇ ਕਰ ਕੇ ਉਸ ਨੇ ਆਪਣੇ ਸਾਥੀਆਂ ਨਾਲ ਉਸ ਦੇ ਪਰਿਵਾਰ ’ਤੇ ਹਮਲਾ ਕੀਤਾ ਅਤੇ ਬੇਟੇ ਦੀ ਮੌਤ ਹੋ ਗਈ। ਕਾਦੀਆਂ ਪੁਲਸ ਨੇ 11 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ
NEXT STORY