ਫਤਿਹਗੜ੍ਹ ਸਾਹਿਬ (ਵਿਪਨ)—ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਬਾਡੀ ਬਿਲਡਰ ਵਲੋਂ ਮੁੰਬਈ ਵਿਖੇ ਕਰਵਾਈ ਪ੍ਰਤੀਯੋਗਤਾ 'ਚ ਮੰਡੀ ਗੋਬਿੰਦਗੜ੍ਹ ਦੇ ਰਵੀ ਕੁਮਾਰ ਨੇ ਮਿਸਟਰ ਉਲੰਪਿਕ ਦਾ ਖਿਤਾਬ ਜਿੱਤ ਲਿਆ ਹੈ। ਇਸ ਪ੍ਰਤੀਯੋਗਿਤਾ 'ਚ 42 ਦੇਸ਼ਾਂ ਦੇ 550 ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਤੇ ਰਵੀ ਕੁਮਾਰ ਨੇ 70 ਕਿੱਲੋ ਵਰਗ 'ਚ ਸੋਨ ਤਮਗਾ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਰਵੀ ਕੁਮਾਰ ਦੇ ਸਰਹਿੰਦ ਪੁੱਜਣ 'ਤੇ ਬਾਡੀ ਟੈਂਪਲ ਜਿੰਮ ਪ੍ਰੋਫੈਸਰ ਕਾਲੋਨੀ ਸਰਹਿੰਦ ਵਲੋਂ ਸਨਮਾਨਿਤ ਕੀਤਾ ਗਿਆ। ਰਵੀ ਕੁਮਾਰ ਇਸ ਤੋਂ ਪਹਿਲਾਂ ਮਿਸਟਰ ਫਤਿਹਗੜ੍ਹ ਸਾਹਿਬ, ਮਿਸਟਰ ਪੰਜਾਬ, ਮਿਸਟਰ ਇੰਡੀਆ, ਮਿਸਟਰ ਏਸ਼ੀਆ ਰਹਿ ਚੁੱਕੇ ਹਨ। ਇਸ ਸਮਂੇ ਬੋਲਦੇ ਰਵੀ ਕੁਮਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਹੋਰਨਾਂ ਖੇਡਾਂ ਦੀ ਤਰ੍ਹਾਂ ਬਾਡੀ ਬਿਲਡਰਾਂ ਨੂੰ ਵੀ ਪ੍ਰਮੋਟ ਕਰਨ ਲਈ ਹਰ ਸੰਭਵ ਮਦਦ ਕਰੇ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ।

ਬਾਡੀ ਟੈਂਪਲ ਜਿੰਮ ਦੇ ਮਾਲਕ ਸੁਰਿੰਦਰ ਕੁਮਾਰ ਨੇ ਕਿਹਾ ਕਿ ਰਵੀ ਕੁਮਾਰ ਨੇ ਹਰ ਮੈਦਾਨ ਫਤਿਹ ਕੀਤਾ ਹੈ ਤੇ ਰਵੀ ਦੀ ਜਿੱਤ ਨਾਲ ਪੂਰੇ ਫਤਿਹਗੜ੍ਹ ਸਾਹਿਬ 'ਚ ਖੁਸ਼ੀ ਦੀ ਲਹਿਰ ਹੈ। ਰਵੀ ਕੁਮਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਾਕੀ ਖੇਡਾਂ ਵਾਂਗ ਉਹ ਬਾਡੀ ਬਿਲਡਿੰਗ ਨੂੰ ਪ੍ਰਫੁਲਿੱਤ ਕਰਨ ਲਈ ਉਪਰਾਲੇ ਕਰਨ ਤਾਂ ਜੋ ਬਾਡੀ ਬਿਲਡਿੰਗ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਦੇ ਜਾਲ 'ਚੋਂ ਨਿਕਲ ਸਕਣ।

ਗੈਂਗਸਟਰ ਬੱਗਾ ਨੇ ਫੇਸਬੁੱਕ 'ਤੇ ਲਈ ਅਬਦੁਲ ਰਸੀਦ ਦੇ ਕਤਲ ਦੀ ਜ਼ਿੰਮੇਵਾਰੀ
NEXT STORY